ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਪ੍ਰੀਤ ਬੁਮਰਾਹ ਦਾ ਇਸ ਅਦਾਕਾਰਾ ਨਾਲ ਜੁੜਿਆ ਨਾਮ

ਜਸਪ੍ਰੀਤ ਬੁਮਰਾਹ ਦਾ ਇਸ ਅਦਾਕਾਰਾ ਨਾਲ ਜੁੜਿਆ ਨਾਮ

ਕ੍ਰਿਕਟ ਅਤੇ ਫਿਲਮੀ ਸਿਤਾਰਿਆਂ ਦੀ ਜੁਗਲਬੰਦੀ ਨਵੀਂ ਨਹੀਂ ਹੈ। ਇਸ ਫੇਹਰਿਸ਼ਤ ਵਿਚ ਨਾਮ ਭਾਰਤ ਦੇ ਸਟਾਰ ਗੇਂਦਬਾਜ ਜਸਪ੍ਰੀਤ ਬੁਮਰਾਹ ਦਾ ਨਾਮ ਜੁੜਿਆ ਹੈ। ਉਨ੍ਹਾਂ ਦਾ ਨਾਮ ਦੱਖਣੀ ਭਾਰਤੀ ਫਿਲਮਾਂ ਦੀ ਅਦਾਕਾਰਾ ਅਨੁਪਮਾ ਪਰਮੇਸ਼ਵਰਨ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਇਹ ਰਿਸ਼ਤਾ ਕਿੰਨਾ ਗੰਭੀਰ ਹੈ, ਫਿਲਹਾਲ ਇਸਦਾ ਕੋਈ ਅੰਦਾਜਾ ਨਹੀਂ। ਦੋਵਾਂ ਦੇ ਰਿਸ਼ਤੇ ਦੀ ਚਰਚਾ ਸੋਸ਼ਲ ਮੀਡੀਆ ਰਾਹੀਂ ਹੀ ਸ਼ੁਰੂ ਹੋਈ।

 

ਪਹਿਲਾਂ ਜਸਪ੍ਰੀਤ ਨੇ ਅਨੁਪਮਾ ਨੂੰ ਫਲੋ ਕਰਨਾ ਸ਼ੁਰੂ ਕੀਤਾ। ਫਿਰ ਅਨੁਪਤ ਵੀ ਉਨ੍ਹਾਂ ਨੂੰ ਫਲੋ ਕਰਨ ਲੱਗੀ। ਰੋਚਕ ਹੈ ਕਿ ਬੁਮਰਾਹ ਨੇ ਇਸ ਤੋਂ ਪਹਿਲਾਂ ਬਾਲੀਵੁਡ ਦੀ ਕਿਸੇ ਅਭਿਨੇਤਰੀ ਨੂੰ ਫਲੋ ਨਹੀਂ ਕੀਤਾ ਸੀ। ਅਨੁਪਮਾ ਦੇ ਟਵਿਟਰ ਉਤੇ 17.2 ਲੱਖ ਫਲੋਅਰ ਹਨ। ਪਰ ਇਹ ਖੁਦ ਸਿਰਫ 105 ਲੋਕਾਂ ਨੂੰ ਫਲੋ ਕਰਦੀ ਹੈ। ਇਨ੍ਹਾਂ ਵਿਚੋਂ ਦੋ ਹੀ ਕ੍ਰਿਕਟਰ ਹਨ। ਪਹਿਲੇ ਸਾਬਕਾ ਭਾਰਤੀ ਕਪਤਾਨ ਧੌਨੀ ਅਤੇ ਦੂਜੇ ਬੁਮਰਾਹ।

 

ਕੇਰਲ ਦੀ ਅਨੁਪਮਾ ਦਾ ਫਿਲਮੀ ਸਫਰ ਜ਼ਿਆਦਾ ਲੰਬਾ ਨਹੀਂ ਹੈ ਪਰ ਘੱਟ ਸਮੇਂ ਵਿਚ ਹੀ ਉਨ੍ਹਾਂ ਦੱਖਣੀ ਭਾਰਤੀ ਫਿਲਮਾਂ ਵਿਚ ਕਾਫੀ ਨਾਮ ਕਮਾ ਲਿਆ ਹੈ। ਹਾਲਾਂਕਿ ਉਤਰ ਭਾਰਤ ਵਿਚ ਅਜੇ ਉਨ੍ਹਾਂ ਨੂੰ ਘੱਟ ਹੀ ਲੋਕ ਜਾਣਦੇ ਹਨ, ਕਿਉਂਕਿ ਉਨ੍ਹਾਂ ਕਿਸੇ ਹਿੰਦੀ ਫਿਲਮ ਜਾਂ ਟੀਵੀ ਸੀਰੀਅਲ ਵਿਚ ਕੰਮ ਨਹੀਂ ਕੀਤਾ। ਅਨੁਪਤਾ ਨੇ 2015 ਵਿਚ ਮਲਿਆਲਮ ਫਿਲਮ ‘ਪ੍ਰੇਮਮ’ ਦੇ ਫਿਲਮੀ ਪਾਰੀ ਸ਼ੁਰੂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian bowling sensation jaspreet bumrah name associated with south indian actress Anupama Parameswaran know about it