ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018 : ਮੁੱਕੇਬਾਜ਼ ਅਮਿਤ ਨੇ ਜਿੱਤਿਆ ਸੋਨ ਤਗਮਾ

ਮੁੱਕੇਬਾਜ਼ ਅਮਿਤ ਨੇ ਜਿੱਤਿਆ ਸੋਨ ਤਗਮਾ

ਭਾਰਤ ਦੇ ਨੌਜਵਾਨ ਮੁੱਕੇਬਾਜ਼ 22 ਸਾਲ ਦੇ ਅੰਮਿਤ ਪੰਘਲ ਨੇ 18ਵੀਂ ਏਸ਼ੀਆਈ ਖੇਡਾਂ `ਚ ਪੁਰਸ਼ਾਂ ਦੀ 49 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ `ਚ ਸੋਨ ਤਗਮਾ ਆਪਣੇ ਨਾਮ ਕੀਤਾ ਹੈ। ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ `ਚ ਆਯੋਜਿਤ 21ਵੇਂ ਰਾਸ਼ਟਰ ਮੰਡਲ ਖੇਡਾਂ `ਚ ਚਾਂਦੀ ਜਿੱਤਣ ਵਾਲੇ ਅਮਿਤ ਪਗਲ ਨੇ 18ਵੇਂ ਏਸ਼ੀਆਈ ਖੇਡਾਂ ਦੇ 14ਵੇਂ ਦਿਨ ਰਿਓ ਉਲਾਪਿੰਕ 2016 ਦੇ ਚਾਂਦੀ ਤਗਮਾ ਜੇਤੂ ਉਜਬੇਕਿਸਤਾਨ ਦੇ ਹਸਨਬਾਏ ਦੁਸਾਮਾਟੋਵ ਨੂੰ ਬੇਹੱਦ ਰੋਚਕ ਅਤੇ ਸਖਤ ਮੁਕਾਬਲੇ `ਚ 3-2 ਨਾਲ ਹਰਾਕੇ ਸੋਨ ਤਗਮਾ ਜਿੱਤਿਆ। ਅਮਿਤ ਨੇ ਸੈਮੀਫਾਈਨਲ `ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ `ਚ ਥਾਂ ਬਣਾਈ ਸੀ ਉਸਦੇ ਬਾਅਦ ਉਸ ਤੋਂ ਸੋਨ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਉਮੀਦਾਂ `ਤੇ ਖਰਾ ਉਤਰਦੇ ਹੋਏ ਗੋਲਡਨ ਪਚ ਲਗਾਇਆ। ਅਮਿਤ ਨੇ ਸ਼ੁਰੂਆਤ ਚੰਗੀ ਕੀਤੀ। ਉਹ ਪਹਿਲੇ ਗੇੜ `ਚ ਓਪਨ ਗਾਰਡ ਨਾਲ ਉਤਰੇ। ਹਸਨ ਵੀ ਕਾਫੀ ਆਕ੍ਰਮਕ ਸਨ, ਇਸੇ ਕਾਰਨ ਅਮਿਤ ਨੇ ਉਸ ਤੋਂ ਇਕ ਤੈਅ ਦੂਰੀ ਬਣਾਈ ਰਖੀ।

 

 

ਹੋਇਆ ਸਖਤ ਮੁਕਾਬਲਾ


ਇਸ ਨਾਲ ਉਲਾਪਿੰਕ ਤਗਮਾ ਜੇਤੂ ਹਸਨ ਆਪਣੇ ਕਈ ਪੰਚ ਚੂਕ ਗਿਆ। ਇਕ ਵਾਰ ਹਸਨ ਕਲੀਂਚ ਦੌਰਾਨ ਡਿੱਗ ਵੀ ਪਏ। ਉਥੇ ਅਮਿਤ ਦੇ ਪੰਚ ਵੀ ਮਿਸ ਹੋਏ। ਦੂਜੇ ਗੇੜ `ਚ ਜਾਂਦੇ ਹੀ ਅਮਿਤ ਨੇ ਲੈਫਟ ਜੈਬ ਅਤੇ ਰਾਈਟ ਹੂਕ ਦੇ ਦੋ ਸੰਯੋਜਨ ਦੀ ਇਕੱਠੇ ਵਰਤੋਂ ਕਰਕੇ ਅੰਕ ਬਟੋਰੇ। ਦੂਜੇ ਗੇੜ `ਚ ਹਸਨ ਦਾ ਆਤਮ ਵਿਸ਼ਵਾਸ ਅਮਿਤ ਦੇ ਪੰਚਾਂ ਦੇ ਸਾਹਮਣੇ ਡੋਲਦਾ ਦਿਖ ਰਿਹਾ ਸੀ। ਅਮਿਤ ਪੰਚ ਲਗਾ ਰਿਹਾ ਸੀ, ਪ੍ਰੰਤੂ ਹਸਨ ਚੂਕ ਰਹੇ ਸਨ। ਅਮਿਤ ਨੇ ਡਿਫੈਂਸ ਨਾਲ ਮੌਕਾਂ ਪਾਉਂਦੇ ਹੀ ਕਾਉਂਟਰ ਕਰਨ ਦੀ ਰਣਨੀਤੀ ਅਪਣਾਈ। ਹਸਨ ਨੇ ਵੀ ਇਸ ਨੀਤੀ ਨੂੰ ਭਾਪਦੇ ਹੋਏ ਕੁਝ ਚੰਗੇ ਹੁਕ ਅਤੇ ਜੈਬ ਲਗਾਏ ਜੋ ਸਟੀਕ ਰਹੇ। ਤੀਜੇ ਗੇੜ `ਚ ਦੋਵਾਂ ਖਿਡਾਰੀਆਂ ਨੇ ਕਾਫੀ ਹਮਲਾਮਈ ਖੇਡ ਦਿਖਾਈ। ਦੋਵਾਂ ਨੇ ਕੁਝ ਚੰਗੇ ਪੰਚ ਲਗਾਏ ਅਤੇ ਬਾਡੀ ਅਟੈਕ ਕੀਤਾ। ਇਹ ਗੇੜ੍ਹ ਬਰਾਬਰੀ ਦਾ ਹੋਇਆ ਕਿਉਂਕਿ ਅਮਿਤ ਅਤੇ ਹਸਨ ਦੋਵਾਂ ਦੇ ਪੰਚ ਵੀ ਲੱਗੇ ਤੇ ਮਿਸ ਵੀ ਹੋਏ। ਅਖੀਰ `ਚ ਪੰਚ `ਚੋਂ ਤਿੰਨ ਰੇਫਰੀਆਂ ਨੇ ਅਮਿਤ ਨੂੰ ਜੇਤੂ ਮੰਨਿਆ।

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Boxer Amit Panghal beat Rio Olympic Silver Medallist Hasanboy Dusmatov and wins Gold Medal at 18th Asian Games Jakarta Palembang Indonesia