ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC ਵਿ਼ਸ਼ਵ ਕੱਪ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ

ICC ਵਿ਼ਸ਼ਵ ਕੱਪ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ

ਆਈਸੀਸੀ ਵਿਸ਼ਵ ਕੱਪ – 2019 (ICC World Cup) ਲਈ ਅੱਜ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਟੀਮ ਦਾ ਐਲਾਨ  ਕਰ ਦਿੱਤਾ ਹੈ।

 

 

ਵਿਸ਼ਵ ਕੱਪ ਖੇਡਣ ਵਾਲੀ ਭਾਰਤ ਦੀ ਟੀਮ ਦੇ ਕਪਤਾਨ ਵਿਰਾਟ ਕੋਹਲੀ, ਉੱਪ–ਕਪਤਾਨ ਰੋਹਿਤ ਸ਼ਰਮਾ ਹੋਣਗੇ। ਇਸ ਟੀਮ ਦੇ ਬਾਕੀ ਖਿਡਾਰੀਆਂ ਵਿੱਚ ਸ਼ਿਖਰ ਧਵਨ, ਕੇਐੱਨ ਰਾਹੁਲ, ਵਿਜੇ ਸ਼ੰਕਰ, ਮਹੇਂਦਰ ਸਿੰਘ ਧੋਨੀ, ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਹਾਰਦਿਕ ਪੰਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ।

 

 

ਇੱਥੇ ਵਰਨਣਯੋਗ ਹੈ ਕਿ ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿੱਚ ਹੋਣਾ ਹੈ ਤੇ ਇੰਗਲੈਂਡ ਉਹੀ ਜਗ੍ਹਾ ਹੈ, ਜਿੱਥੇ ਭਾਰਤ ਨੇ ਪਹਿਲੀ ਵਾਰ 1983 ’ਚ ਕਪਿਲ ਦੇਵ ਦੀ ਕਪਤਾਨੀ ਹੇਠ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ। ਭਾਰਤ ਨੇ ਦੂਜੀ ਵਾਰ 2011 ’ਚ ਆਪਣੀ ਮੇਜ਼ਬਾਨੀ ਵਿੱਚ ਇਹ ਖਿ਼ਤਾਬ ਆਪਣੇ ਨਾਂਅ ਕੀਤਾ ਸੀ।

ICC ਵਿ਼ਸ਼ਵ ਕੱਪ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Cricket Team announced for ICC World Cup