ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ `ਚ 70 ਸਾਲਾਂ ਪਿੱਛੋਂ ਰਚਿਆ ਇਤਿਹਾਸ

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ `ਚ 70 ਸਾਲਾਂ ਪਿੱਛੋਂ ਰਚਿਆ ਇਤਿਹਾਸ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਜਾਰੀ ਚੌਥੇ ਅਤੇ ਆਖ਼ਰੀ ਟੈਸਟ ਮੈਚ ਦੇ ਪੰਜਵੇਂ ਦਿਨ ਅੱਜ ਸੋਮਵਾਰ (7 ਜਨਵਰੀ) ਦੀ ਖੇਡ ਮੀਂਹ ਕਾਰਨ ਧੁਲ ਗਈ ਤੇ ਅਧਿਕਾਰੀਆਂ ਨੇ ਇਹ ਮੈਚ ਰੱਦ ਕਰ ਦਿੱਤਾ। ਇੰਝ ਭਾਰਤ ਨੇ ਆਸਟ੍ਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ।


ਇਸ ਜਿੱਤ ਨਾਲ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ-ਇੰਡੀਆ ਨੇ 70 ਵਰ੍ਹਿਆਂ ਬਾਅਦ ਆਸਟ੍ਰੇਲੀਆ `ਚ ਉਸ ਵਿਰੁੱਧ ਲੜੀ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਟੀਮ-ਇੰਡੀਆ ਅਜਿਹੀ ਪਹਿਲੀ ਏਸ਼ੀਆਈ ਟੀਮ ਵੀ ਬਣ ਗਈ ਹੈ, ਜਿਸ ਨੇ ਆਸਟ੍ਰੇਲੀਆ ਦੀ ਧਰਤੀ `ਤੇ ਟੈਸਟ-ਲੜੀ ਜਿੱਤੀ ਹੈ।


ਚੇਤੇਸ਼ਵਰ ਪੁਜਾਰਾ ਨੂੰ ‘ਮੈਨ ਆਫ਼ ਦਿ ਮੈਚ` ਅਤੇ ‘ਮੈਨ ਆਫ਼ ਦਿ ਸੀਰੀਜ਼` ਚੁਣਿਆ ਗਿਆ। ਭਾਰਤ ਨੂੰ ਆਸਟ੍ਰੇਲੀਆ ਵਿੱਚ ਪਹਿਲੀ ਟੈਸਟ-ਲੜੀ ਦੀ ਜਿੱਤ ਲਈ 11 ਲੜੀਆਂ (ਸੀਰੀਜ਼) ਦੀ ਉਡੀਕ ਕਰਨੀ ਪਈ ਸੀ ਤੇ 12ਵੀਂ ਲੜੀ ਵਿੱਚ ਇਹ ਜਿੱਤ ਮਿਲ ਸਕੀ। ਭਾਰਤ ਨੇ 1947-38 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦਾ ਟੈਸਟ-ਲੜੀ ਲਈ ਦੌਰਾ ਕੀਤਾ ਸੀ ਤੇ ਉਸ ਵੇਲੇ ਤੋਂ ਲੈ ਕੇ ਭਾਰਤੀ ਟੀਮ ਕਦੇ ਕੋਈ ਟੈਸਟ-ਲੜੀ ਨਹੀਂ ਜਿੱਤ ਸਕੀ ਸੀ।


ਚਾਰ ਮੈਚਾਂ ਦੀ ਲੜੀ `ਚ ਭਾਰਤ ਪਹਿਲਾਂ ਤੋਂ ਹੀ 2-1 ਨਾਲ ਅੱਗੇ ਸੀ। ਇਹ ਮੈਚ ਰੱਦ ਹੋਇਆ ਤੇ ਭਾਰਤ ਇਸ ਲੜੀ ਨੂੰ ਆਪਣੇ ਨਾਂਅ ਕਰਨ ਵਿੱਚ ਸਫ਼ਲ ਰਿਹਾ।


ਇਸ ਦੇ ਨਾਲ ਹੀ ਵਿਰਾਟ ਕੋਹਲੀ ਆਸਟ੍ਰੇਲੀਆ `ਚ ਲੜੀ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਵੀ ਬਣ ਗਏ ਸਨ। ਬਿਸ਼ਨ ਸਿੰਘ ਬੇਦੀ ਨੇ ਇੱਥੇ ਲੜੀ ਦੇ ਦੋ ਮੈਚ ਜਿੱਤੇ ਸਨ। ਇੱਥੇ ਵਰਨਣਯੋਗ ਹੈ ਕਿ ਆਸਟ੍ਰੇਲੀਆ `ਚ ਹੁਦ ਤੱਕ ਸਿਰਫ਼ 5 ਕਪਤਾਨ ਹੀ ਟੈਸਟ-ਮੈਚ ਜਿੱਤ ਸਕੇ ਹਨ।  19777-78 `ਚ ਬਿਸ਼ਨ ਸਿੰਘ ਬੇਦੀ, 1981 `ਚ ਸੁਨੀਲ ਗਾਵਸਕਰ, 2003 `ਚ ਸੌਰਵ ਗਾਂਗੁਲੀ, 2008 `ਚ ਅਨਿਲ ਕੁੰਬਲੇ ਅਤੇ ਹੁਣ ਮੌਜੂਦਾ ਲੜੀ ਵਿੱਚ ਵਿਰਾਟ ਕੋਹਲੀ। ਵਿਰਾਟ ਕੋਹਲੀ ਨੇ ਇਹ ਲੜੀ ਜਿੱਤ ਕੇ ਬਿਸ਼ਨ ਸਿੰਘ ਬੇਦੀ, ਸੁਨੀਲ ਗਾਵਸਕਰ, ਸੌਰਵ ਗਾਂਗੁਲੀ, ਅਨਿਲ ਕੁੰਬਲੇ ਸਭ ਨੂੰ ਪਿਛਾਂਹ ਛੱਡ ਦਿੱਤਾ ਹੈ।   

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ `ਚ 70 ਸਾਲਾਂ ਪਿੱਛੋਂ ਰਚਿਆ ਇਤਿਹਾਸ
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Cricket Team created History in Australia after 70 yrs