ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਕ੍ਰਿਕੇਟ ਟੀਮ ਪਾਕਿ ਨੂੰ 7ਵੀਂ ਵਾਰ ਹਰਾਉਣ ਲਈ ਉੱਤਰੇਗੀ ਮਾਨਚੈਸਟਰ ਦੇ ਮੈਦਾਨ ’ਚ

​​​​​​​ਭਾਰਤੀ ਕ੍ਰਿਕੇਟ ਟੀਮ ਪਾਕਿ ਨੂੰ 7ਵੀਂ ਵਾਰ ਹਰਾਉਣ ਲਈ ਉੱਤਰੇਗੀ ਮਾਨਚੈਸਟਰ ਦੇ ਮੈਦਾਨ ’ਚ

ਵਿਸ਼ਵ ਕ੍ਰਿਕੇਟ ਕੱਪ 2019 (ICC World Cup 2019) ’ਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਹੈ। ਦਰਸ਼ਕਾਂ ਨੂੰ ਇਸ ਮੈਚ ਦੀ ਚਿਰੋਕਣੀ ਉਡੀਕ ਹੈ। ਪਰ ਅੱਜ ਇਸ ਦੇ ਨਾਲ ਹੀ ਮੀਂਹ ਦਾ ਖ਼ਤਰਾ ਵੀ ਬਣਿਆ ਹੋਇਆ ਹੈ ਕਿਉ਼ਕਿ ਪਹਿਲਾਂ ਵੀ ਹੁਣ ਤੱਕ ਚਾਰ ਮੈਚ ਸਿਰਫ਼ ਮੀਂਹ ਕਾਰਨ ਹੀ ਰੱਦ ਹੋ ਚੁੱਕੇ ਹਨ।

 

 

ਅੱਜ ਇਹ ਮੈਚ ਮਾਨਚੈਸਟਰ ਦੇ ਮੈਦਾਨ ਵਿੱਚ ਹੋਣਾ ਹੈ। ਅੱਜ ਭਾਰਤ ਦੀ ਟੀਮ ਵਿਸ਼ਵ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਾਰ ਹਰਾਉਣ ਲਈ ਉੱਤਰੇਗੀ। ਵਿਸ਼ਵ ਕੱਪ ਦੇ ਮੈਚਾਂ ਵਿੱਚ ਭਾਰਤ ਸਦਾ ਹੀ ਪਾਕਿਸਤਾਨ ਤੋਂ ਜਿੱਤਦਾ ਰਿਹਾ ਹੈ।

 

 

ਅੱਜ ਦੇ ਕ੍ਰਿਕੇਟ ਮੈਚ ਦੀਆਂ ਤਾਂ ਟਿਕਟਾਂ ਵੀ ਬਹੁਤ ਮਹਿੰਗੀਆਂ ਵਿਕੀਆਂ ਹਨ। ਇੱਕ ਵੈੱਬਸਾਈਟ ਨੇ ਇਸ ਮੈਚ ਦੀ 20 ਹਜ਼ਾਰ ਰੁਪਏ ਵਾਲੀ ਟਿਕਟ 88 ਹਜ਼ਾਰ ਰੁਪਏ ਤੱਕ ਵਿੱਚ ਵੇਚੀ ਹੈ।

 

 

ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਭਾਰਤ ਨੇ ਹੁਣ ਤੱਕ ਵਿਸ਼ਵ ਕੱਪ ਵਿੱਚ ਪਾਕਿਸਤਾਨ ਦਾ ਸਾਹਮਣਾ ਛੇ ਵਾਰ ਕੀਤਾ ਹੈ ਤੇ ਹਰ ਵਾਰ ਭਾਰਤ ਹੀ ਜਿੱਤਦਾ ਰਿਹਾ ਹੈ। ਭਾਰਤ ਨੇ 1983 ਤੇ 2011 ’ਚ ਵਿਸ਼ਵ ਕੱਪ ਜਿੱਤਿਆ ਸੀ, ਜਦ ਕਿ ਪਾਕਿਸਤਾਨ ਨੇ 1992 ’ਚ ਇਹ ਖਿ਼ਤਾਬ ਜਿੱਤਿਆ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ 1975, 1979, 1983, 1987 ’ਚ ਕੋਈ ਮੁਕਾਬਲਾ ਨਹੀਂ ਹੋਇਆ ਸੀ।

 

 

ਪਹਿਲੀ ਵਾਰ ਦੋਵੇਂ ਟੀਮਾਂ 1992 ’ਚ ਭਿੜੀਆਂ ਸਨ ਤੇ ਭਾਰਤ ਨੇ ਆਪਣੇ ਗੁਆਂਢੀ ਦੇਸ਼ ਵਿਰੁੱਧ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ, ਹੁਣ ਅੱਜ ਤੱਕ ਕਾਇਮ ਹੈ।

 

 

ਮੌਜੂਦਾ ਸਾਲ 2019 ਦੇ ਵਿਸ਼ਵ ਕੱਪ ਦੀ ਜੇ ਗੱਲ ਕੀਤੀ ਜਾਵੇ, ਤਾਂ ਭਾਰਤ ਨੇ ਹਾਲੇ ਤੱਕ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ ਦੋ ਜਿੱਤੇ ਹਨ। ਨਿਊ ਜ਼ੀਲੈਂਡ ਨਾਲ ਹੋਣ ਵਾਲਾ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਪੰਜ ਅੰਕਾਂ ਨਾਲ 10 ਟੀਮਾਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ, ਜਦ ਕਿ ਪਾਕਿਸਤਾਨ ਨੇ ਚਾਰ ਮੈਚ ਖੇਡੇ ਹਨ ਤੇ ਦੋ ਵਿੱਚ ਹਾਰ ਤੇ ਇੱਕ ਵਿੱਚ ਜਿੱਤ ਹਾਸਲ ਹੋਈ ਹੈ। ਉਸ ਦਾ ਵੀ ਇੱਕ ਮੈਚ ਰੱਦ ਹੋਇਆ ਹੈ।

​​​​​​​ਭਾਰਤੀ ਕ੍ਰਿਕੇਟ ਟੀਮ ਪਾਕਿ ਨੂੰ 7ਵੀਂ ਵਾਰ ਹਰਾਉਣ ਲਈ ਉੱਤਰੇਗੀ ਮਾਨਚੈਸਟਰ ਦੇ ਇਸ ਮੈਦਾਨ ’ਚ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Cricket Team is all set to defeat Pakistan for 7th times in Manchester