ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਕੁਮਾਰ ਵਨਡੇ ਲੜੀ 'ਚੋਂ ਬਾਹਰ

1 / 2ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਕੁਮਾਰ ਵਨਡੇ ਲੜੀ 'ਚੋਂ ਬਾਹਰ

2 / 2ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਕੁਮਾਰ ਵਨਡੇ ਲੜੀ 'ਚੋਂ ਬਾਹਰ

PreviousNext

ਭਾਰਤੀ ਕ੍ਰਿਕਟ ਟੀਮ ਦੇ ਤੇਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸੱਟ ਲੱਗਣ ਕਾਰਨ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 'ਚੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਮੁੰਬਈ ਦੇ ਤੇਜ ਗੇਂਦਬਾਜ਼ ਸ਼ਰਦੁਲ ਠਾਕੁਰ ਨੂੰ ਟੀਮ 'ਚ ਥਾਂ ਮਿਲ ਸਕਦੀ ਹੈ।
 

ਭੁਵਨੇਸ਼ਵਰ ਬੁੱਧਵਾਰ ਨੂੰ ਖਤਮ ਹੋਈ ਟੀ20 ਲੜੀ ਦੌਰਾਨ ਜ਼ਖਮੀ ਹੋ ਗਏ ਸਨ। ਬੀਸੀਸੀਆਈ ਦੇ ਇੱਕ ਅਧਿਕਾਰੀ ਮੁਤਾਬਕ, "ਭੁਵਨੇਸ਼ਵਰ ਲੜੀ 'ਚੋਂ ਬਾਹਰ ਹੋ ਗਏ ਹਨ ਅਤੇ ਸ਼ਰਦੁਲ ਠਾਕੁਰ ਟੀਮ 'ਚ ਉਨ੍ਹਾਂ ਦੀ ਥਾਂ ਲੈਣਗੇ।"
 

ਸ਼ਰਦੁਲ ਬੰਗਲਾਦੇਸ਼ ਵਿਰੁੱਧ ਟੀ20 ਲੜੀ 'ਚ ਟੀਮ ਦਾ ਹਿੱਸਾ ਸਨ ਅਤੇ ਵੀਰਵਾਰ ਤੱਕ ਉਨ੍ਹਾਂ ਨੇ ਬੜੌਦਾ ਵਿਰੁੱਧ ਰਣਜੀ ਮੈਚ 'ਚ ਮੁੰਬਈ ਦੀ ਅਗਵਾਈ ਕੀਤੀ ਸੀ। ਭੁਵਨੇਸ਼ਵਰ ਦੀ ਸੱਟ ਬਾਰੇ ਹਾਲੇ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਂਸਪੇਸ਼ੀਆਂ 'ਚ ਖਿੱਚ ਹੈ।
 

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਸੱਟ ਲੱਗਣ ਕਾਰਨ ਲੜੀ 'ਚੋਂ ਬਾਹਰ ਹੋ ਚੁੱਕੇ ਹਨ। ਉਨ੍ਹੀਂ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian fast bowler Bhuvneshwar Kumar to miss Windies ODIs due to injury