ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੈਡਰੇਸ਼ਨ ਨੇ ਹੀ ਸੋਨ ਤਮਗ਼ਾ ਜੇਤੂ ਹਿਮਾ ਦਾ ਉਡਾਇਆ ਮਜ਼ਾਕ

ਭਾਰਤੀ ਫ਼ੈਡਰੇਸ਼ਨ ਨੇ ਹੀ ਸੋਨ ਤਮਗ਼ਾ ਜੇਤੂ ਹਿਮਾ ਦਾ ਉਡਾਇਆ ਮਜ਼ਾਕ

ਅੰਡਰ 20 ਵਿਸ਼ਵ ਐਥਲੇਟਿਕਸ ਚੈਂਪੀਅਨਸਿ਼ਪ ਵਿਚ ਔਰਤਾਂ ਦੀ 400 ਮੀਟਰ ਵਿਚ ਸਪ੍ਰਿੰਟ ਈਵੈਂਟ ਵਿਚ ਸੋਨ ਤਮਗ਼ਾ ਜੇਤੂ ਅਸਾਮ ਦੀ ਹਿਮਾ ਦਾਸ ਨੇ ਭਾਰਤ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ। ਪ੍ਰੰਤੂ, ਭਾਰਤ ਦੀ ਆਪਣੀ ਹੀ ਐਥਲੇਟਿਕਸ ਮਹਾਂਸੰਘ ਵੱਲੋਂ ਹਿਮਾ ਨੂੰ ਵਧਾਈ ਦੇਣ ਵਾਸਤੇ ਕੀਤੇ ਗਏ ਟਵੀਟ ਵਿਚ ਇਹ ਆਖ ਦਿੱਤਾ ਗਿਆ ਕਿ ਹਿਮਾ ਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਉਹ ਵਧੀਆ ਖੇਡੀ ਹੈ। ਇਸ ਤੋਂ ਬਾਅਦ ਆਮ ਲੋਕਾਂ ਨੇ ਮਹਾਂਸੰਘ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ।


ਲੋਕਾਂ ਦਾ ਕਹਿਣਾ ਹੈ ਕਿ ਇਸ ਟਵੀਟ ਵਿਚ ਭਾਰਤੀ ਐਥਲੇਟਿਕਸ ਮਹਾਂ ਸੰਘ ਨੇ ਹਿਮਾ ਦੀ ਅੰਗਰੇਜ਼ੀ ਦਾ ਮਜ਼ਾਕ ਉਡਾਇਆ ਹੈ। ਫਿਨਲੈਂਡ ਦੇ ਟੇਮਿਪਅਰ ਵਿਚ ਚਲ ਰਹੀ ਆਈਏਏਐਫ ਅੰਡਰ 20 ਵਿਸ਼ਵ ਚੈਪੀਅਨਸਿ਼ਪ ਵਿਚ ਹਿਮਾ ਦਾਸ ਨੇ 51.46 ਸੈਕਿੰਡ ਵਿਚ ਕੱਢਦੇ ਹੋਏ 400 ਮੀਟਰ ਸਪ੍ਰਿੰਟ ਈਵੈਂਟ ਵਿਚ ਸੋਨ ਤਮਗ਼ੇ ਉਤੇ ਕਬਜ਼ਾ ਕੀਤਾ ਸੀ।


ਭਾਰਤੀ ਐਥਲੇਟਿਕਸ ਮਹਾਂ ਸੰਘ ਨੇ ਹਿਮਾ ਦੀ ਇਸ ਉਪਲੱਬਧੀ ਉਤੇ ਉਨ੍ਹਾਂ ਦਾ ਇਕ ਵੀਡੀਓ ਟਵੀਟ ਕੀਤਾ, ਹਿਮਾ ਦਾਸ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੀ ਹੈ। ਗੱਲਬਾਤ ਦੌਰਾਨ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਪਾ ਰਹੀ, ਪ੍ਰੰਤੂ ਆਪਣੇ ਵੱਲੋਂ ਪੂਰੀ ਕੋਸਿ਼ਸ਼ ਕਰ ਰਹੀ ਹੈ।ਇਸ ਟਵੀਟ ਤੋਂ ਬਾਅਦ ਲੋਕ ਭਾਰਤੀ ਐਥਲੇਟਿਕਸ ਫੈਡਰੇਸ਼ਨ ਨੂੰ ਨਿਸ਼ਾਨਾ ਬਣਾਉਣ ਲੱਗੇ।


ਉਨ੍ਹਾਂ ਦਾ ਕਹਿਣਾ ਸੀ ਕਿ ਹਿਮਾ ਦਾਸ ਟ੍ਰੇਮੀਪਅਰ ਵਿਚ ਸਪ੍ਰਿੰਟ ਈਵੈਂਟ ਵਿਚ ਆਪਣਾ ਟੈਲੇਂਟ ਦਿਖਾਉਣ ਲਈ ਗਈ ਹੈ ਨਾ ਕਿ ਅੰਗਰੇਜ਼ੀ ਵਿਚ ਕਾਬਲੀਅਤ ਸਾਬਤ ਕਰਨ ਲਈ। ਲੋਕਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਏਐਫਆਈ ਨੇ ਦੂਜੇ ਟਵੀਟ ਵਿਚ ਆਪਣੀ ਸਫਾਈ ਦਿੱਤੀ ਅਤੇ ਮੁਆਫੀ ਮੰਗੀ।      

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Federation made fun of Gold Medalist Hima