ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਬੇਖਬਰ, ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ

ਵਿਸ਼ਵ ਕਬੱਡੀ ਟੂਰਨਾਮੈਂਟ (ਸਰਕਿਲ ਸਟਾਈਲ) ਲਈ ਭਾਰਤ ਟੀਮ ਦੇ ਪਾਕਿਸਤਾਨ ਪਹੁੰਚਣ 'ਤੇ ਹੰਗਾਮਾ ਖੜਾ ਹੋ ਗਿਆ ਹੈ, ਕਿਉਂਕਿ ਖੇਡ ਮੰਤਰੀ ਅਤੇ ਨੈਸ਼ਨਲ ਫੈਡਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਖਿਡਾਰੀ ਨੂੰ ਗੁਆਂਢੀ ਦੇਸ਼ 'ਚ ਖੇਡਾਂ ਵਿੱਚ ਹਿੱਸਾ ਲੈਣ ਦੀ ਮਨਜੂਰੀ ਨਹੀਂ ਦਿੱਤੀ ਹੈ। ਚੈਂਪੀਅਨਸ਼ਿੱਪ 'ਚ ਹਿੱਸਾ ਲੈਣ ਲਈ ਭਾਰਤੀ ਟੀਮ ਸਨਿੱਚਰਵਾਰ ਨੂੰ ਵਾਹਘਾ ਸਰਹੱਦ ਰਾਹੀਂ ਲਾਹੌਰ ਪਹੁੰਚੀ ਸੀ।
 

 

ਇਸ ਟੂਰਨਾਮੈਂਟ ਦਾ ਆਯੋਜਨ ਪਹਿਲੀ ਵਾਰ ਪਾਕਿਸਤਾਨ 'ਚ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦੇ ਲਾਹੌਰ ਪਹੁੰਚਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ। ਟੂਰਨਾਮੈਂਟ ਅੱਜ ਸੋਮਵਾਰ ਨੂੰ ਲਾਹੌਰ ਦੇ ਪੰਜਾਬ ਫੁਟਬਾਲ ਸਟੇਡੀਅਮ 'ਚ ਖੇਡਿਆ ਜਾਣਾ ਹੈ। ਕੁੱਝ ਮੈਚ ਫੈਸਲਾਬਾਦ ਅਤੇ ਗੁਜਰਾਤ (ਪਾਕਿਸਤਾਨ) 'ਤੇ ਖੇਡੇ ਜਾਣਗੇ।
 

ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਕਿਸੇ ਵੀ ਖਿਡਾਰੀ ਨੂੰ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਦੀ ਮਨਜੂਰੀ ਨਹੀਂ ਦਿੱਤੀ ਹੈ। ਖੇਡ ਮੰਤਰਾਲੇ ਦੇ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਖੇਡ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਕਿਸੇ ਵੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
 

 

ਇੰਡੀਅਨ ਐਮੇਚੀਓਰ ਕਬੱਡੀ ਫੈਡਰੇਸ਼ਨ (ਏਕੇਐਫਆਈ) ਦੇ ਪ੍ਰਸ਼ਾਸਕ ਜੱਜ (ਸੇਵਾਮੁਕਤ) ਐਸ.ਪੀ. ਗਰਗ ਨੇ ਵੀ ਕਿਹਾ ਕਿ ਨੈਸ਼ਨਲ ਫੈਡਰੇਸ਼ਨ ਨੇ ਕਿਸੇ ਵੀ ਟੀਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਕਬੱਡੀ ਟੀਮ ਦੇ ਪਾਕਿਸਤਾਨ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ। ਏਕੇਐਫਆਈ ਵੱਲੋਂ ਕਿਸੇ ਵੀ ਟੀਮ ਨੂੰ ਪਾਕਿਸਤਾਨ ਜਾਣ ਅਤੇ ਉੱਥੇ ਕਬੱਡੀ ਮੈਚ ਖੇਡਣ ਦੀ ਆਗਿਆ ਨਹੀਂ ਦਿੱਤੀ ਗਈ। ਸੂਤਰ ਨੇ ਕਿਹਾ ਕਿ ਸਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਇਸ ਬਾਰੇ ਜਾਣਕਾਰੀ ਮੰਗੀ ਗਈ। ਏਕੇਐਫਆਈ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦਾ। ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

 

 

ਵਿਦੇਸ਼ੀ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਪ੍ਰਕਿਰਿਆ 'ਚ ਨੈਸ਼ਨਲ ਫੈਡਰੇਸ਼ਨ ਖੇਡ ਮੰਤਰਾਲੇ ਨੂੰ ਸੂਚਿਤ ਕਰਦਾ ਹੈ, ਜੋ ਰਾਜਨੀਤਕ ਪ੍ਰਵਾਨਗੀ ਲਈ ਵਿਦੇਸ਼ ਮੰਤਰਾਲੇ ਅਤੇ ਸੁਰੱਖਿਆ ਮਨਜ਼ੂਰੀ ਲਈ ਗ੍ਰਹਿ ਮੰਤਰਾਲੇ ਨੂੰ ਲਿਖਦਾ ਹੈ। ਭਾਵੇਂ ਸਰਕਾਰ ਇਸ ਟੀਮ ਦਾ ਖਰਚ ਚੁੱਕ ਰਹੀ ਹੋਵੇ ਜਾਂ ਨਹੀਂ। ਇਸ ਦੇ ਨਾਲ ਹੀ ਪਾਕਿਸਤਾਨ ਪੰਜਾਬ ਦੇ ਖੇਡ ਮੰਤਰੀ ਰਾਏ ਤੈਮੂਰ ਖਾਨ ਭੱਟੀ ਨੇ ਲਾਹੌਰ ਦੇ ਹੋਟਲ ਵਿਖੇ ਭਾਰਤੀ ਟੀਮ ਦਾ ਸਵਾਗਤ ਕੀਤਾ।
 

ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਭਾਰਤੀ ਖਿਡਾਰੀਆਂ ਨੂੰ ਫੁੱਲਾ ਦਾ ਹਾਰ ਪਹਿਣਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਘੇਰੇ' ਚ ਲਾਹੌਰ ਦੇ ਹੋਟਲ ਲਿਜਾਇਆ ਗਿਆ। ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੇ ਆਖ਼ਰੀ 6 ਟੂਰਨਾਮੈਂਟ ਸਾਲ 2010 ਤੋਂ 2016 ਤੱਕ ਭਾਰਤ 'ਚ ਹੋਏ ਸਨ। ਭਾਰਤ ਨੇ ਸਾਰੀਆਂ 6 ਚੈਂਪੀਅਨਸ਼ਿਪਾਂ ਜਿੱਤੀਆਂ, ਜਿਨਾਂ ਵਿੱਚ ਉਸ ਨੇ 2010, 2012, 2013 ਅਤੇ 2014 ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਜੇਤੂ ਟੀਮ ਨੂੰ 1 ਕਰੋੜ ਰੁਪਏ, ਜਦਕਿ ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਦਿੱਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Kabaddi team arrives in Pakistan for World Cup without permission