ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਬਾਤੀ ਰਾਇਡੂ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੌਜੂਦਾ ਵਿਸ਼ਵ ਕੱਪ ਲਈ ਅਣਦੇਖੀ ਤੋਂ ਬਾਅਦ ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। 

 

ਬੀਸੀਸੀਆਈ ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਆਂਧਰਾ ਦੇ ਇਸ 33 ਸਾਲਾ ਖਿਡਾਰੀ ਨੂੰ ਬਰਤਾਨੀਆ ਵਿੱਚ ਚੱਲ ਰਹੀ ਵਿਸ਼ਵ ਕੱਪ ਲਈ ਅਧਿਕਾਰਤ ਤੌਰ 'ਤੇ ਸੂਚੀ ਵਿੱਚ ਰੱਖਿਆ ਗਿਆ ਸੀ ਪਰ ਉਸ ਨੂੰ ਆਲ ਰਾਊਂਡਰ ਵਿਜੈ ਸ਼ੰਕਰ ਦੀ ਸੱਟ ਲੱਗਣ ਤੋਂ ਬਾਅਦ ਵੀ ਉਸ ਦੀ ਅਣਵੇਖੀ ਕੀਤੀ ਗਈ।


ਇਸ ਖਿਡਾਰੀ ਨੇ ਹਾਲੇ ਤੱਕ ਅਧਿਕਾਰਤ ਘੋਸ਼ਣਾ ਨਹੀਂ ਕੀਤਾ ਪਰ ਬੀਸੀਸੀਆਈ ਦੇ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਸ ਨੇ ਇਸ ਫ਼ੈਸਲੇ ਨਾਲ ਬੀ.ਸੀ.ਸੀ.ਆਈ ਨੂੰ ਜਾਣੂ ਕਰਵਾ ਦਿੱਤਾ ਹੈ। 

 

 

 


ਰਾਇਡੂ ਨੇ ਭਾਰਤ ਲਈ 55 ਇੱਕ ਰੋਜ਼ਾ ਖੇਡਦੇ ਹੋਏ 47.05 ਦੀ ਔਸਤ ਨਾਲ 1694 ਦੌੜਾਂ ਬਣਾਈਆਂ ਹਨ। ਇਹ ਖਿਡਾਰੀ ਕਦੇ ਟੈਸਟ ਟੀਮ ਵਿੱਚ ਥਾਂ ਨਹੀਂ ਬਣਿਆ ਸਕਿਆ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਉਹ ਸੁਰਖ਼ੀਆਂ ਵਿੱਚ ਬਣਿਆ ਹੋਇਆ ਸੀ।

 

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਮਹੀਨੇ ਪਹਿਲਾਂ ਚੌਥੇ ਸਥਾਨ ਲਈ ਐਲਾਨ ਕੀਤਾ ਸੀ ਪਰ ਰਾਇਡੂ ਨੂੰ ਟੂਰਨਾਮੈਂਟ ਲਈ ਚੁਣਿਆ ਫਾਈਨਲ ਟੀਮ ਵਿਚ ਨਜ਼ਰਅੰਦਾਜ਼ ਕੀਤਾ ਸੀ ਅਤੇ ਸ਼ੰਕਰ ਨੂੰ ਚੁਣਿਆ ਗਿਆ ਸੀ।
 

ਮੁੱਖ ਚੋਣਕਾਰ ਐਮ ਐਸ ਕੇ ਪ੍ਰਸਾਦ ਨੇ ਇਸ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ, ਰਾਇਡੂ ਨੇ ਇਸ ਬਿਆਨ ਬਾਰੇ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ, "ਵਿਸ਼ਵ ਕੱਪ ਲਈ ਥ੍ਰੀ ਡੀ ਚਸਮੇ ਦਾ ਆਰਡਰ ਦਿਓ। ਘਰੇਲੂ ਸਰਕਟ ਵਿੱਚ ਸਾਥੀ ਕ੍ਰਿਕਟਰਾਂ ਨਾਲ ਕਈ ਵਾਰ ਅਤੇ ਇਥੋਂ ਤੱਕ ਮੈਚ ਅਧਿਕਾਰੀਆਂ ਨਾਲ ਝੜਪ ਕਾਰਨ ਰਾਇਡੂ ਦਾ ਅਕਸ ਤੁਨਕਮਿਜਾਜ ਖਿਡਾਰੀ ਦੀ ਬਣ ਗਈ ਹੈ।


  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian middle order batsman Ambati Rayudu has announced his retirement from all forms of cricket