ਅਗਲੀ ਕਹਾਣੀ

CHINA OPEN : ਕੁਆਟਰ ਫਾਈਨਲ `ਚ ਹਾਰਕੇ ਟੂਰਨਾਮੈਂਟ ਤੋਂ ਬਾਹਰ ਹੋਈ ਭਾਰਤ ਦੀ ਪੀਵੀ ਸਿੰਧੂ

ਕੁਆਟਰ ਫਾਈਨਲ `ਚ ਹਾਰਕੇ ਟੂਰਨਾਮੈਂਟ ਤੋਂ ਬਾਹਰ ਹੋਈ ਭਾਰਤ ਦੀ ਪੀਵੀ ਸਿੰਧੂ

ਰੀਓ ਓਲੰਪਿਕ ਦੀ ਸਿਲਵਰ ਤਗਮਾ ਜੇਤੂ ਪੀ ਵੀ ਸਿੰਧੂ ਇਸ ਸਾਲ ਵੀ ਆਪਣੇ ਦੂਜੇ ਚੀਨ ਓਪਨ ਤਗਮੇ ਤੋਂ ਰਹਿ ਗਈ। ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਸਿੰਧੁ ਨੂੰ ਸ਼ੁਕਰਵਾਰ ਨੂੰ ਮਹਿਲਾ ਏਕਲ ਵਰਗ ਦੇ ਕੁਆਟਰ ਫਾਈਨਲ ਮੈਚ `ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ 2016 `ਚ ਪਹਿਲੀ ਵਾਰ ਚੀਨ ਓਪਨ ਖਿਤਾਬ ਨੂੰ ਹਾਸਲ ਕੀਤਾ ਸੀ। ਮਹਿਲਾ ਏਕਲ ਵਰਗ ਦੇ ਕੁਆਟਰ ਫਾਈਨ `ਚ ਸਿੰਧੂ ਨੂੰ ਚੀਨ ਦੀ ਵਰਲਡ ਨੰਬਰ 7 ਹੀ ਬਿੰਗਜਿਯਾਓ ਨੇ ਇਕ ਘੰਟੇ 10 ਮਿੰਟ ਤੱਕ ਚਲੇ ਮੁਕਾਬਲੇ `ਚ 17-21, 21-17, 15-21 ਨਾਲ ਹਰਾਕੇ ਬਾਹਰ ਦਾ ਰਾਸਤਾ ਵਿਖਾਇਆ।

 

ਇਸ ਮੈਚ ਦੇ ਪਹਿਲਾ ਖੇਡ ਦੌਰਾਨ ਚੀਨ ਦੀ ਖਿਡਾਰੀ ਨੂੰ ਹੱਥ `ਚ ਸੱਟ ਲੱਗੀ ਸੀ, ਪ੍ਰੰਤੂ ਇਸ ਦੇ ਬਾਵਜੂਦ ਉਸਨੇ ਵਰਲਡ ਨੰਬਰ 3 ਸਿੰਧੂ `ਤੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਜਿੱਤ ਪ੍ਰਾਪਤ ਕੀਤੀ।


ਇਸ ਸਾਲ ਫ੍ਰੇਂਚ ਓਪਨ ਅਤੇ ਇੰਡੋਨੇਸ਼ੀਆ ਓਪਨ `ਚ ਵੀ ਸਿੰਧੂ ਨੂੰ ਬਿੰਗਜਿਯਾਓ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੇਖਿਆ ਜਾਵੇ ਤਾਂ ਲਗਾਤਾਰ ਤੀਜੇ ਮੁਕਾਬਲੇ `ਚ ਸਿੰਧੂ ਨੂੰ ਬਿੰਗਜਿਯਾਓ ਤੋਂ ਹਾਰ ਮਿਲੀ ਹੈ। ਸਿੰਧੂ ਅਤੇ ਬਿੰਗਜਿਯਾਓ ਦੇ ਵਿਚ ਹੁਣ ਤੱਕ 13 ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਸ `ਚ ਅੱਠ `ਚ ਚੀਨ ਦੀ ਖਿਡਾਰੀ ਨੇ ਜਿੱਤ ਪ੍ਰਾਪਤ ਕੀਤੀ ਹੇ।

 

ਇਸ ਸਟਾਰ ਭਾਰਤੀ ਮਹਿਲਾ ਸ਼ਟਲਰ ਨੂੰ ਬਿੰਗਜਿਯਾਓ ਦੇ ਖਿਲਾਫ਼ 5 ਮੁਕਾਬਲਿਆਂ `ਚ ਜਿੱਤ ਮਿਲੀ ਹੈ, ਪ੍ਰੰਤੂ ਪਿਛਲੇ ਤਿੰਨ ਮੁਕਾਬਲਿਆਂ `ਚ ਸਿੰਧੂ ਲਗਾਤਾਰ ਹਾਰਦੀ ਆ ਰਹੀਹੈ। ਬਿੰਗਜਿਯਾਓ ਸਾਹਮਣਾ ਹੁਣ ਸੈਮੀਫਾਈਨਲ `ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋਵੇਗਾ। ਸਿੰਧੂ ਦੀ ਹਾਰ ਨਾਲ ਹੀ ਇਸ ਟੂਰਨਾਮੈਂਟ ਦੇ ਮਹਿਲਾ ਏਕਲ ਵਰਗ `ਚ ਭਾਰਤੀ ਚੁਣੌਤੀ ਖਤਮ ਹੋ ਗਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian shuttler PV Sindu loses in Quarterfinal of China Open