ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ: ਆਸਟ੍ਰੇਲੀਆ ਵਿਰੁੱਧ ਚੌਥਾ ਇੱਕ–ਦਿਨਾ ਮੈਚ ਜਿੱਤਣ ਲਈ ਦ੍ਰਿੜ੍ਹ ਭਾਰਤੀ ਟੀਮ

ਮੋਹਾਲੀ: ਆਸਟ੍ਰੇਲੀਆ ਵਿਰੁੱਧ ਚੌਥਾ ਇੱਕ–ਦਿਨਾ ਮੈਚ ਜਿੱਤਣ ਲਈ ਦ੍ਰਿੜ੍ਹ ਭਾਰਤੀ ਟੀਮ

ਵਿਰਾਟ ਕੋਹਲੀ ਦੀ ਅਗਵਾਈ ਹੇਠ ਭਾਰਤੀ ਕ੍ਰਿਕੇਟ ਟੀਮ ਅੱਜ ਐਤਵਾਰ ਨੂੰ ਪੰਜਾਬ ਦੇ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਆਸਟ੍ਰੇਲੀਆ ਵਿਰੁੱਧ ਚੌਥਾ ਇੱਕ–ਦਿਨਾ ਮੈਚ ਖੇਡ ਰਹੀ ਹੈ। ਅੱਜ ਭਾਰਤੀ ਟੀਮ ਹਰ ਹਾਲਤ ਵਿੱਚ ਆਸਟ੍ਰੇਲੀਆਈ ਟੀਮ ਤੋਂ ਇਹ ਮੈਚ ਜਿੱਤਣ ਦਾ ਇਰਾਦਾ ਕਰੀ ਬੈਠੀ ਹੈ। ਇਹ ਮੈਚ 1:30 ਵਜੇ ਸ਼ੁਰੂ ਹੋਣਾ ਹੈ।

 

 

ਮੇਜ਼ਬਾਨ ਟੀਮ ਕਪਤਾਨ ਵਿਰਾਟ ਦੀ 123 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਆਸਟ੍ਰੇਲੀਆ ਦੇ ਹੱਥੋਂ ਰਾਂਚੀ ਵਿੱਚ ਭਾਰਤੀ ਟੀਮ 32 ਦੌੜਾਂ ਨਾਲ ਹਾਰ ਗਈ ਸੀ। ਇਸੇ ਹਾਰ ਕਾਰਨ ਭਾਰਤ ਹੱਥੋਂ ਪੰਜ ਮੈਚਾਂ ਦੀ ਲੜੀ ਉੱਤੇ ਕਬਜ਼ਾ ਕਰਨ ਦਾ ਮੌਕਾ ਨਿੱਕਲ ਗਿਆ ਤੇ ਹੁਣ ਇਹ ਲੜੀ 2–1 ਉੱਤੇ ਆ ਗਈ ਹੈ। ਉਂਝ ਅੱਜ ਮੋਹਾਲੀ ਵਿੱਚ ਟੀਮ ਇੰਡੀਆ ਕੋਲ ਅੱਜ ਮੁੜ–ਵਾਪਸੀ ਦਾ ਮੌਕਾ ਹੈ।

 

 

ਅੱਜ ਇਹ ਮੈਚ ਸਟਾਰ ਸਪੋਰਟਸ ਨੈੱਟਵਰਕ ਉੱਤੇ ਵੇਖਿਆ ਜਾ ਸਕਦਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥੇ ਵਨ–ਡੇਅ ਮੈਚ ਦੀ ਲਾਈਵ–ਸਟ੍ਰੀਮਿੰਗ ਹੌਟਸਟਾਰ ਉੱਤੇ ਹੋਵੇਗੀ ਤੇ ਇਸ ਜਿਓ ਟੀਵੀ ਤੇ ਏਅਰਟੈਲ ਟੀਵੀ ਉੱਤੇ ਵੀ ਵੇਖਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Team is determined to win Mohali Match against Australia