ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਮ ਮੈਨੇਜਮੈਂਟ ਨੇ ਹੀ ਮਹਿੰਦਰ ਸਿੰਘ ਧੋਨੀ ਨੂੰ ਸੰਨਿਆਸ ਲੈਣ ਤੋਂ ਕੀਤਾ ਇਨਕਾਰ, ਜਾਣੋ ਕਿਉਂ 

ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਨੇ ਵੈਸਟਇੰਡੀਜ਼ ਦੌਰੇ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ੀਭ ਪੰਤ ਨੂੰ ਤਿੰਨੋਂ ਫਾਰਮੈਟ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਹੈ। ਪੰਤ ਨੂੰ ਇਸ ਲਈ ਤਿੰਨੋਂ ਫਾਰਮੈਟ ਲਈ ਚੁਣਿਆ ਗਿਆ ਹੈ ਕਿਉਂਕਿ ਤਜਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਅਗਲੇ ਦੋ ਮਹੀਨਿਆਂ ਲਈ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਧੋਨੀ ਦੇ ਇਸ ਦੌਰੇ ਉੱਤੇ ਨਾ ਜਾਣ ਦੇ ਫ਼ੈਸਲਾ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਸੰਨਿਆਸ ਦੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
 

 

ਸੂਤਰਾਂ ਦਾ ਕਹਿਣਾ ਹੈ ਕਿ ਪੰਤ ਨੂੰ ਟੀ -20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖ ਕੇ ਟੀਮ ਵਿੱਚ ਚੁਣਿਆ ਗਿਆ ਹੈ। ਹਾਲਾਂਕਿ ਟੀਮ ਦਾ ਪ੍ਰਬੰਧਨ ਇਹ ਵੀ ਨਹੀਂ ਚਾਹੁੰਦੀ ਹੈ ਕਿ ਧੋਨੀ ਇਸ ਦੌਰਾਨ ਰਿਟਾਇਰ ਹੋਣ। ਟੀਮ ਪ੍ਰਬੰਧਨ ਦਾ ਮੰਨਣਾ ਹੈ ਕਿ ਜੇ ਧੋਨੀ ਰਿਟਾਇਰ ਹੋ ਜਾਂਦਾ ਹਨ ਅਤੇ ਪੰਤ ਜ਼ਖ਼ਮੀ ਹੋ ਜਾਂਦਾ ਹਨ ਤਾਂ ਵਿਸ਼ਵ ਕੱਪ ਦੇ ਲਿਹਾਜ ਨਾਲ ਇਕ ਖਾਲੀਪਣ ਹੋ ਜਾਵੇਗਾ, ਜਿਸ ਨੂੰ ਭਰਨਾ ਮੁਸ਼ਕਲ ਹੋਵੇਗਾ।

 


ਪੰਤ ਨੂੰ ਤਿਆਰ ਕਰਨ ਲਈ ਧੋਨੀ ਨਹੀਂ ਲੈ ਰਹੇ ਸੰਨਿਆਸ

 

ਸੂਤਰਾਂ ਨੇ ਆਈਏਐਨਐਸ ਨੂੰ ਕਿਹਾ, ਧੋਨੀ ਆਪਣੀ ਭੂਮਿਕਾ ਅਤੇ ਸਥਿਤੀ ਨੂੰ ਜਾਣਦੇ ਹਨ। ਸਾਰੇ ਉਨ੍ਹਾਂ ਦੇ ਸੰਨਿਆਸ ਬਾਰੇ ਗੱਲ ਕਰਦੇ ਹਨ ਅਤੇ ਜਦੋਂ ਉਹ ਇਸ ਨੂੰ ਛੱਡਣ ਦਾ ਫ਼ੈਸਲਾ ਕਰਨਗੇ ਤਾਂ ਇਹ ਸਮਝ ਨਹੀਂ ਆਵੇਗਾ ਕਿ ਉਹ ਟੀਮ ਦਾ ਖਿਡਾਰੀ ਹਨ। ਉਹ ਕਿਸੇ ਵੀ ਵਿਵਾਦ ਉੱਤੇ ਆਪਣੀ ਪ੍ਰਤੀਕਿਰਿਆ ਨਹੀਂ ਦੇਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Team Management asks MS Dhoni not to retire before 2020 T20 World Cup as Rishabh Pant needs grooming