ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਟੀ20 ਅਤੇ ਆਸਟ੍ਰੇਲੀਆ ਵਨਡੇ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ

ਸ੍ਰੀਲੰਕਾ ਵਿਰੁੱਧ ਤਿੰਨ ਟੀ20 ਕੌਮਾਂਤਰੀ ਅਤੇ ਆਸਟ੍ਰੇਲੀਆ ਵਿਰੁੱਧ ਤਿੰਨ ਵਨਡੇ ਮੈਚਾਂ ਦੀ ਲੜੀ ਲਈ ਭਾਰਤੀ ਕ੍ਰਿਕਟ ਟੀਮ ਦੀ ਚੋਣ ਅੱਜ ਹੋਵੇਗੀ। ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ 'ਤੇ ਸਾਰਿਆਂ ਦੀ ਨਜ਼ਰ ਰਹੇਗੀ। ਬੁਮਰਾਹ ਨੇ ਹਾਲ ਹੀ 'ਚ ਪ੍ਰੈਕਟਿਸ ਸੈਸ਼ਨ 'ਚ ਗੇਂਦਬਾਜ਼ੀ ਕੀਤੀ ਸੀ। ਉਹ ਮੁਕਾਬਲੇ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਸ੍ਰੀਲੰਕਾ ਵਿਰੁੱਧ 5 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ20 ਲੜੀ ਜਾਂ 14 ਜਨਵਰੀ ਤੋਂ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਵਨਡੇ ਲੜੀ ਲਈ ਚੁਣਿਆ ਜਾ ਸਕਦਾ ਹੈ।
 

ਬੀਸੀਸੀਆਈ ਦੇ ਇੱਕ ਸੂਤਰ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਦੋਵੇਂ ਲੜੀਆਂ ਲਈ ਟੀਮ ਦੀ ਚੋਣ ਦਿੱਲੀ 'ਚ ਸੋਮਵਾਰ ਦੁਪਹਿਰ ਹੋਵੇਗੀ। ਚੋਣਕਰਤਾ ਦੋਵੇਂ ਲੜੀਆਂ ਲਈ ਟੀਮ ਚੁਣਨਗੇ। ਪੂਰੀ ਸੰਭਾਨਵਾ ਹੈ ਕਿ ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ 'ਚ ਇਹ ਅੰਤਮ ਚੋਣ ਬੈਠਕ ਹੋਵੇਗੀ।" ਅਜਿਹੀ ਸੰਭਾਵਨਾ ਹੈ ਕਿ ਬੁਮਰਾਹ ਆਸਟ੍ਰੇਲੀਆ ਵਿਰੁੱਧ ਲੜੀ ਲਈ 4 ਮਹੀਨੇ ਬਾਅਦ ਵਾਪਸੀ ਕਰਨਗੇ।
 

ਆਸਟ੍ਰੇਲੀਆ ਵਿਰੁੱਧ ਲੜੀ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਅਤੇ ਬੁਮਰਾਹ ਇਸ ਤੋਂ ਪਹਿਲਾਂ ਇੱਕ ਰਣਜੀ ਮੈਚ ਵੀ ਖੇਡ ਸਕਦੇ ਹਨ। ਪਕ ਚਾਹਰ ਦੀ ਫਿਟਨੈਟ ਵੀ ਚਿੰਤਾ ਦਾ ਵਿਸ਼ਾ ਹੋਵੇਗੀ, ਕਿਉਂਕਿ ਇਸ ਕਾਰਨ ਉਹ ਵੈਸਟਇੰਡੀਜ਼ ਵਿਰੁੱਧ ਤੀਜੇ ਵਨਡੇ 'ਚ ਨਹੀਂ ਖੇਡ ਸਕੇ ਸਨ। ਸ਼ਿਖਰ ਧਨਵ ਵੀ ਪੂਰੀ ਤਰ੍ਹਾਂ ਫਿਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਵਾਪਸੀ ਲਈ ਕੁੱਝ ਘਰੇਲੂ ਕ੍ਰਿਕਟ ਖੇਡਣੀ ਪੈ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian team will be selected for Sri Lanka T20 and Australia ODI on 23 December