ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਦੋ ਦਿਨ ਆਰਾਮ ਕਰਨਗੇ ਭਾਰਤੀ ਕ੍ਰਿਕਟਰ ਖਿਡਾਰੀ

ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਪਾਕਿਸਤਾਨ ਵਿਰੁਧ ਵਿਸ਼ਵ ਕੱਪ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦੋ ਦਿਨਾਂ ਤੱਕ ਆਰਾਮ ਨਾਲ ਖੁਦ ਨੂੰ ਤਰੋਤਾਜ਼ਾ ਕਰੇਗੀ। 

 

ਦੋ ਵਾਰ ਦੇ ਸਾਬਕਾ ਜੇਤੂ ਭਾਰਤ ਨੇ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਨਾਲ ਕੱਟੜ ਵਿਰੋਧੀ ਅਤੇ 1992 ਵਿਸ਼ਵ ਕੱਪ ਜੇਤੂ ਪਾਕਿਸਤਾਨ ਦੀ ਟੀਮ ਨੂੰ 89 ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਵੱਲ ਇੱਕ ਹੋਰ ਕਦਮ ਵਧਾਇਆ ਹੈ।


ਭਾਰਤ ਦਾ ਅਗਲਾ ਮੈਚ 22 ਜੂਨ ਨੂੰ ਸਾਊਥੈੱਪਟਨ ਵਿੱਚ ਅਫ਼ਗ਼ਾਨਿਸਤਾਨ ਨਾਲ ਹੋਵੇਗਾ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸੱਟ ਲੱਗਣ ਕਾਰਨ ਘੱਟ ਤੋਂ ਘੱਟ ਅਗਲੇ ਦੋ ਮੈਚਾਂ 'ਚ ਨਹੀਂ ਖੇਡ ਸਕਣਗੇ। 

 

ਆਸਟ੍ਰੇਲੀਆ ਖ਼ਿਲਾਫ਼ 9 ਜੂਨ ਨੂੰ 117 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਖਰ ਧਵਨ ਵੀ ਅੰਗੂਠੇ ਵਿੱਚ ਸੱਟ ਲੱਗਣ ਕਾਰਨ ਕੁੱਝ ਮੈਚਾਂ ਲਈ ਟੀਮ ਤੋਂ ਬਾਹਰ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Team will rest for two days after defeating Pakistan in Cricket World Cup 2019 at Old Trafford Manchester