ਅਗਲੀ ਕਹਾਣੀ

ਭਾਰਤੀ U-16 ਤੇੇ U-20 ਫੁੱਟਬਾਲ ਟੀਮ ਲਈ ਯਾਦਗਾਰ ਬਣ ਗਿਆ ਅੱਜ ਦਾ ਦਿਨ

ਭਾਰਤੀ U-16 ਤੇੇ U-20 ਫੁੱਟਬਾਲ ਟੀਮਾਂ

ਭਾਰਤ ਦੀ ਅੰਡਰ -16 ਅਤੇ ਅੰਡਰ -20 ਫੁਟਬਾਲ ਟੀਮ ਨੇ ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਵਰਗੀਆਂ ਵੱਡੀਆਂ ਮਜ਼ਬੂਤ ਟੀਮਾਂ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ।

 

 ਭਾਰਤੀ ਅੰਡਰ -16 ਟੀਮ ਨੇ ਜੌਰਡਨ ਦੇ ਅੱਮਾਨ ਵਿਚ ਚੱਲ ਰਹੀ ਅੰਡਰ -16 ਚੈਂਪੀਅਨਸ਼ਿਪ 'ਚ ਮੌਜੂਦਾ ਅੰਡਰ -16 ਏਸ਼ੀਆਈ ਚੈਂਪੀਅਨ ਇਰਾਕ ਨੂੰ ਹਰਾਇਆ। ਇਹ ਕਿਸੇ ਵੀ ਭਾਰਤੀ ਫੁੱਟਬਾਲ ਟੀਮ ਤੇ ਇਰਾਕ ਦਰਮਿਆਨ  ਕਿਸੇ ਵੀ ਫਾਰਮੇਟ ਅਤੇ ਕਿਸੇ ਵੀ ਉਮਰ ਵਰਗ ਦੇ ਗਰੁੱਪ ਮੈਚ ਦੀ ਪਹਿਲੀ ਜਿੱਤ ਹੈ।

 

ਦੂਜੇ ਪਾਸੇ ਸਪੇਨ ਦੇ ਅੰਡਰ -20 ਕੋਟੀਫ ਕੱਪ ਟੂਰਨਾਮੈਂਟ ਵਿਚ ਭਾਰਤੀ ਅੰਡਰ -20 ਟੀਮ ਨੇ ਅਰਜਨਟੀਨਾ ਵਰਗੀ ਪਾਵਰਹਾਊਸ ਨੂੰ 2-1 ਨਾਲ ਹਰਾ ਕੇ ਭਾਰਤੀ ਫੁੱਟਬਾਲ ਦੇ ਇਤਿਹਾਸ ਵਿਚ ਇਕ ਹੋਰ ਸੁਨਿਹਰੀ ਅਧਿਆਇ ਜੋੜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian under 16 and 20 football team beaten iraq and argentina in row