ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਰੋਮ ਰੈਂਕਿੰਗ ਲੜੀ ’ਚ ਜਿੱਤਿਆ Gold

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ (53 ਕਿਲੋਗ੍ਰਾਮ) ਨੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ਚ ਇਕਵਾਡੋਰ ਦੀ ਲੂਈਸਾ ਐਲਿਜ਼ਾਬੇਥ ਵਾਲਵਰਡੇ ਮਲੇਮੇਡੇਰੇਸ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਵਿਨੇਸ਼ ਨੇ ਸਾਲ 2020 ਦਾ ਪਹਿਲਾ ਸੋਨ ਤਮਗਾ ਜਿੱਤ ਲਿਆ ਹੈ।

 

ਵਿਨੇਸ਼ ਸੈਮੀਫਾਈਨਲ ਚ ਚੀਨ ਦੀ ਕਿਯਾਨਯੂ ਪੈਂਗ ਨੂੰ 4-2 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ। ਭਾਰਤੀ ਪਹਿਲਵਾਨ ਇਸ ਟੂਰਨਾਮੈਂਟ ਚ ਹੁਣ ਤਕ ਦੋ ਚਾਂਦੀ ਦੇ ਤਮਗੇ ਜਿੱਤ ਚੁੱਕੇ ਹਨ। ਸੁਨੀਲ ਕੁਮਾਰ ਅਤੇ ਅੰਸ਼ੂ ਮਲਿਕ (57 ਕਿਲੋ) ਨੇ ਇਹ ਮੈਡਲ ਜਿੱਤੇ ਹਨ।

 

ਵਿਨੇਸ਼ ਨੇ ਪਹਿਲੇ ਗੇੜ ਵਿੱਚ ਯੂਕਰੇਨ ਦੀ ਕ੍ਰਿਸਟੀਨਾ ਬੇਰੇਜਾ ਨੂੰ ਇਕਪਾਸੜ ਮੁਤਾਬਲੇ ਚ 10-0 ਅਤੇ ਚੀਨ ਦੇ ਲਾਨੁਆਨ ਲੂਓ ਨੂੰ ਕੁਆਰਟਰ ਫਾਈਨਲ ਚ 15–5 ਨਾਲ ਮਾਤ ਦਿੱਤੀ। ਕ੍ਰਿਸਟੀਨਾ ਬੇਰੇਜਾ ਦੇ ਖਿਲਾਫ ਵਿਨੇਸ਼ ਨੇ 'ਡਬਲ ਲੈੱਗ' ਦੇ ਹਮਲੇ ਨਾਲ ਜਿੱਤ ਹਾਸਲ ਕੀਤੀ।

 

ਉਥੇ ਹੀ ਲੁਓ ਉੱਤੇ ਜਿੱਤ ਬਹੁਤ ਮੁਸ਼ਕਲ ਰਹੀ। ਲੂਓ ਇਕ ਮਜ਼ਬੂਤ ​​ਵਿਰੋਧੀ ਸੀ ਜਿਸ ਨੇ ਪਹਿਲੇ ਦੌਰ ਤੋਂ ਬਾਅਦ 5-2 ਦੀ ਬੜ੍ਹਤ ਹਾਸਲ ਕੀਤੀ ਪਰ ਵਿਨੇਸ਼ ਨੇ ਕੁਝ ਚਲਾਕ ਕੋਸ਼ਿਸ਼ਾਂ ਨਾਲ ਦੂਜੇ ਦੌਰ ਚ ਅੰਕ ਹਾਸਲ ਕੀਤੇ। ਉਨ੍ਹਾਂ ਨੇ ਦੋ ਵਾਰ ਲੂਓ ਨੂੰ ਪੈਰ ਨਾਲ ਹੇਠਾਂ ਸੁੱਟਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian women s wrestler Vinesh Phogat won a gold medal in the Rome Ranking Series