ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HOCKEY:  ਭਾਰਤੀ ਮਹਿਲਾ ਟੀਮ ਤੀਜੇ ਮੈਚ ’ਚ ਕੋਰੀਆ ਤੋਂ ਹਾਰੀ

HOCKEY:  ਭਾਰਤੀ ਮਹਿਲਾ ਟੀਮ ਤੀਜੇ ਮੈਚ ’ਚ ਕੋਰੀਆ ਤੋਂ ਹਾਰੀ

ਭਾਰਤੀ ਮਹਿਲਾ ਹਾਕੀ ਟੀਮ ਨੁੰ ਸ਼ੁੱਕਰਵਾਰ ਨੂੰ ਇੱਥੇ ਤੀਜੇ ਅਤੇ ਅੰਤਿਮ ਮੈਚ ਵਿਚ ਮੇਜਬਾਨ ਦੱਖਣੀ ਕੋਰੀਆ ਤੋਂ 0–4 ਨਾਲ ਹਾਰ ਦਾ ਮੂੰਹ ਦੇਖਣਾ ਪਿਆ, ਹਾਲਾਂਕਿ ਉਹ ਪਹਿਲਾਂ ਹੀ ਸੀਰੀਜ਼ ਆਪਣੇ ਨਾਮ ਕਰ ਚੁੱਕੀ ਸੀ।

 

ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਵਿਚ ਕੋਰੀਆਂ ਉਤੇ ਲਗਾਤਾਰ 2–1 ਦੇ ਅੰਤਰ ਨਾਲ ਜਿੱਤ ਹਾਸਲ ਕਰਕੇ ਸੀਰੀਜ ਜਿੱਤ ਲਈ ਸੀ। ਮੇਜਬਾਨਾਂ ਨੇ ਸਰਕਲ ਵਿਚ ਕਾਫੀ ਸਫਲ ਹਮਲੇ ਕੀਤੇ ਜਿਸ ਨਾਲ ਸ਼ੁਰੂ ਤੋਂ ਹੀ ਭਾਰਤੀ ਡਿਫੇਂਸ ਕਾਫੀ ਦਬਾਅ ਵਿਚ ਆ ਗਿਆ। ਮੇਜਬਾਨਾਂ ਨੇ ਪੰਜ ਪੇਨਲਟੀ ਕਾਰਨਰ ਬਣਾਏ ਅਤੇ 29ਵੇਂ ਮਿੰਟ ਵਿਚ ਇਕ ਨੂੰ ਗੋਲ ਵਿਚ ਬਦਲ ਦਿੱਤਾ। ਜਾਂਗ ਹੀਸਨ ਨੇ ਇਹ ਗੋਲ ਕਰਕੇ ਟੀਮ ਲਈ ਸ਼ੁਰੂਆਤ ਕੀਤੀ।

 

ਕਿਮ ਹਯੂੰਜੀ ਅਤੇ ਕਾਂਗ ਜਿਨਾਂ ਨੇ 41ਵੇਂ ਮਿੰਟ ਵਿਚ ਲਗਾਤਾਰ ਗੋਲ ਕਰ ਦਿੱਤੇ। ਤਿੰਨ ਗੋਲ ਗਵਾਉਣ ਬਾਅਦ ਭਾਰਤ ਦਾ ਮਨੋਬਲ ਡਿੱਗ ਗਿਆ ਸੀ। ਲੀ ਯੂਰੀ ਨੇ 53ਵੇਂ ਮਿੰਟ ਵਿਚ ਚੌਥਾ ਗੋਲ ਕੀਤਾ। ਭਾਰਤੀ ਕੋਚ ਸੋਰਡ ਮਾਰਿਨੇ ਨੇ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਹਮੇਸ਼ਾ ਉਤਰਾਅ ਚੜ੍ਹਾਅ ਭਰਿਆ ਰਹਿੰਦੀ ਹੈ ਅਤੇ ਅੱਜ ਅਜਿਹਾ ਅਨੁਭਵ ਸੀ ਜਿੱਥੇ ਸਾਨੂੰ ਸ਼ੁਰੂ ਤੋਂ ਹੀ ਝਟਕੇ ਲਗੇ ਜਿਸ ਵਿਚੋਂ ਨਹੀਂ ਉਭਰ ਸਕੇ। ਪ੍ਰੰਤੂ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਅਨੁਭਵ ਤੋਂ ਕੁਝ ਸਿੱਖਾਂਗੇ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian womens hockey team lose 0 4 to south korea in third match