ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਵਾਨ ਬਬੀਤਾ ਫੋਗਾਟ ਨੇ ਵਿਆਹ 'ਚ ਪਾਇਆ ਪ੍ਰਿਅੰਕਾ ਚੋਪੜਾ ਵਰਗਾ ਲਹਿੰਗਾ, ਵੇਖੋ ਤਸਵੀਰਾਂ

ਮਸ਼ਹੂਰ ਭਾਰਤੀ ਪਹਿਲਵਾਨ ਬਬੀਤਾ ਫੋਗਾਟ ਨੇ 1 ਦਸੰਬਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਕਰਵਾ ਲਿਆ ਹੈ। ਬਬੀਤਾ ਅਤੇ ਵਿਵੇਕ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਸੰਦੇਸ਼ ਦਿੱਤਾ। 

 

ਦੋਵਾਂ ਨੇ ਇੱਕ-ਇੱਕ ਪੌਦਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਮੰਗ ਵੀ ਕੀਤੀ। ਬਬੀਤਾ ਅਤੇ ਵਿਵੇਕ ਦੇ ਵਿਆਹ ਦੀ ਇਕ ਖ਼ਾਸ ਗੱਲ ਇਹ ਰਹੀ ਕਿ ਦੋਵਾਂ ਦੇ ਵਿਆਹ ਦੇ ਪਹਿਰਾਵੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੇ ਪਹਿਰਾਵੇ ਨਾਲ ਮੇਲ ਖਾਂਦੇ ਸਨ।

 

 

ਬਬੀਤਾ ਨੇ ਜੋ ਲਹਿੰਗਾ ਪਹਿਨਿਆ ਸੀ ਉਹ ਬਿਲਕੁਲ ਪ੍ਰਿਅੰਕਾ ਦੇ ਲਹਿੰਗਾ ਵਰਗਾ ਸੀ। ਉਥੇ, ਵਿਵੇਕ ਦੀ ਸ਼ੇਰਵਾਨੀ ਤੋਂ ਲੈ ਕੇ ਸਹਰਾ ਤੱਕ ਸਭ ਨਿਕ ਜੋਨਸ ਦੇ ਵਿਆਹ ਦੇ ਲੁੱਕ ਨਾਲ ਮੇਲ ਖਾਂਦਾ ਸੀ। ਦਿਲਚਸਪ ਗੱਲ ਇਹ ਹੈ ਕਿ ਦੋਹਾਂ ਕਪਲ ਦੇ ਵਿਆਹ ਦੀ ਤਾਰੀਖ ਵੀ ਇਕੋ ਹੈ। ਪ੍ਰਿਯੰਕਾ ਅਤੇ ਨਿਕ ਦਾ ਵਿਆਹ ਪਿਛਲੇ ਸਾਲ 1 ਦਸੰਬਰ ਨੂੰ ਹੋਇਆ ਸੀ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian wrestler Babita Phogat Wears Exact Same Red Bridal Lehenga That Priyanka chopra Wore On Her Wedding