ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਭਲਵਾਨ ਬਜਰੰਗ ਪੂਨੀਆ ਨੇ ਰੂਸ ’ਚ ਜਿੱਤਿਆ ਸੋਨ–ਤਮਗ਼ਾ

​​​​​​​ਭਾਰਤੀ ਭਲਵਾਨ ਬਜਰੰਗ ਪੂਨੀਆ ਨੇ ਰੂਸ ’ਚ ਜਿੱਤਿਆ ਸੋਨ–ਤਮਗ਼ਾ

ਵਿਸ਼ਵ ਦੇ ਨੰਬਰ–1 ਭਲਵਾਨ ਭਾਰਤ ਦੇ ਬਜਰੰਗ ਪੂਨੀਆ ਨੇ ਰੂਸ ਦੇ ਕਾਪਿਸਕ ਵਿਖੇ ਅਲੀ ਅਲੀਯੇਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਆਪਣੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ–ਤਮਗ਼ਾ ਜਿੱਤ ਲਿਆ ਹੈ, ਜੋ ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦਾ ਲਗਾਤਾਰ ਦੂਜਾ ਸੋਨ–ਤਮਗ਼ਾ ਹੈ।

 

 

ਚੀਨ ਦੇ ਸ਼ਿਆਨ ਵਿੱਚ ਪਿਛਲੇ ਹਫ਼ਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੋਨ ਤਮਗ਼ਾ ਜੇਤੂ ਬਜਰੰਗ ਨੇ 65 ਕਿਲੋਗ੍ਰਾਮ ਭਾਰ ਵਰਗ ਦੇ ਫ਼ਾਈਨਲ ਵਿੱਚ ਵਿਕਟਰ ਰਾਸਾਦਿਨ ਨੂੰ ਹਰਾ ਕੇ ਸੋਨ–ਤਮਗ਼ਾ ਜਿੱਤਿਆ ਤੇ ਵਿਸ਼ਵ ਦੀ ਨੰਬਰ ਇੱਕ ਰੈਂਕਿੰਗ ਉੱਤੇ ਆਪਣੀ ਪਕੜ ਮਜ਼ਬੂਤ ਕਰ ਲਈ। ਬਜਰੰਗ ਨੇ ਇੱਕ ਸਮੇਂ 0–5 ਨਾਲ ਪਿੱਛੜਨ ਤੋਂ ਬਾਅਦ ਕਮਾਲ ਦੀ ਵਾਪਸੀ ਤੇ ਅੰਤ 13–8 ਨਾਲ ਜੇਤੂ ਰਹੇ।

 

 

25 ਸਾਲਾ ਭਾਰਤੀ ਭਲਵਾਨ ਨੇ ਇਸ ਖਿ਼ਤਾਬੀ ਜਿੱਤ ਤੋਂ ਬਾਅਦ ਕਿਹਾ ਕਿ – ਮੈਂ ਪਿਛਲੇ ਹਫ਼ਤਿਆਂ ਦੌਰਾਨ ਵੱਖੋ–ਵੱਖਰੇ ਮਹਾਂਦੀਪਾਂ ਵਿੱਚ ਮੁਕਾਬਲੇ ਲੜੇ ਹਨ ਤੇ ਇਹ ਵੀ ਆਪਣੇ–ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਮੈਂ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ ਤੇ ਹੁਣ ਮੈਨੂੰ ਅਮਰੀਕਾ ਦੇ ਮੈਡੀਸਨ ਸਕੁਏਰ ਗਾਰਡਨ ਵਿੱਚ ਮੁਕਾਬਲੇ ਦੀ ਉਡੀਕ ਹੈ। ਮੈਂ ਇਸ ਮੁਕਾਬਲੇ ਵਿੱਚ ਵੀ ਦੇਸ਼ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨ ਦਾ ਜਤਨ ਕਰਾਂਗਾ।

 

 

ਇੱਥੇ ਵਰਨਣਯੋਗ ਹੈ ਕਿ ਬਜਰੰਗ ਪੂਨੀਆ ਹੁਣ ਇੱਥੋਂ ਅਮਰੀਕੀ ਸ਼ਹਿਰ ਨਿਊ ਯਾਰਕ ਲਈ ਰਵਾਨਾ ਹੋਣਗੇ, ਜਿੱਥੇ ਉਹ ਛੇ ਮਈ ਨੂੰ ਇਤਿਹਾਸਕ ਮੈਡੀਸਨ ਸਕੁਏਰ ਗਾਰਡਨ ਵਿੱਚ ਸਾਬਕਾ ਵਿਸ਼ਵ ਕੈਡੇਟ ਚੈਂਪੀਅਨ ਅਤੇ ਦੋ ਵਾਰ ਦੇ ਐੱਨਸੀਏਏ ਦੇ ਚੈਂਪੀਅਨ ਯਿਯਾਨੀ ਦਿਏਕੋਮਿਹਾਲਿਸ ਨਾਲ ਮੁਕਾਬਲਾ ਲੜਨਗੇ। ਇਹ ਇੱਕ ਚੈਰਿਟੀ ਮੁਕਾਬਲਾ ਹੈ, ਜਿਸ ਲਈ ਬਜਰੰਗ ਨੂੰ ਸੱਦਾ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Wrestler Bajrang Punia wins Gold Medal in Russia