ਅਈਅਰ-ਰਾਹੁਲ ਨੇ ਬਣਾਏ ਅਰਧ ਸੈਂਕੜੇ
ਦੀਪਕ ਚਾਹਰ ਹੈਟ੍ਰਿਕ ਲੈਣ ਵਾਲੇ ਪਹਿਲੇ ਭਾਰਤੀ ਬਣੇ, ਭਾਰਤ ਨੇ ਬੰਗਲਾਦੇਸ਼ ਤੋਂ 2-1 ਨਾਲ ਸੀਰੀਜ਼ ਜਿੱਤੀ
ਯੁਜਵੇਂਦਰ ਚਹਿਲ ਟੀ20 ਚ 50 ਵਿਕਟ ਲੈਣ ਵਾਲੇ ਤੀਜੇ ਭਾਰਤੀ ਬਣੇ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ20 ਲੜੀ ਦਾ ਆਖ਼ਰੀ ਮੈਚ ਨਾਗਪੁਰ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਵਿਰੁਧ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ ਸੀ।
ਬੰਗਲਾਦੇਸ਼ ਦੀ ਟੀਮ ਨੇ ਭਾਰਤ ਦੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਪਰ ਬੰਗਲਾਦੇਸ਼ ਦੀਆਂ ਦੋ ਵਿਕਟਾਂ ਤੀਜੇ ਓਵਰ ਵਿੱਚ ਡਿੱਗ ਗਈਆਂ। ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਇਸ ਓਵਰ ਦੀ ਚੌਥੀ ਗੇਂਦ 'ਤੇ ਲਿਟਨ ਦਾਸ (9) ਅਤੇ ਪੰਜਵੀਂ ਗੇਂਦ 'ਤੇ ਸੌਮਿਆ ਸਰਕਾਰ (0) ਨੂੰ ਆਊਟ ਕੀਤਾ।
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ (62) ਅਤੇ ਕੇਐਲ ਰਾਹੁਲ ਨੇ ਭਾਰਤ ਲਈ 52 ਦੌੜਾਂ ਦੀ ਸ਼ਾਨਦਾਰ ਅਰਧ-ਸੈਂਕੜਿਆਂ ਦੀ ਪਾਰੀ ਖੇਡੀ।
ਭਾਰਤ ਵੱਲੋਂ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਪੂਰੀ ਟੀਮ 19.2 ਓਵਰਾਂ ਵਿੱਚ 144 ਦੌੜਾਂ ਹੀ ਬਣਾ ਸਕੀ। ਸਿੱਟੇ ਵਜੋਂ ਭਾਰਤ ਨੇ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾਇਆ।
ਇਸ ਦੇ ਨਾਲ ਹੀ ਬੰਗਲਾਦੇਸ਼ ਤੋਂ ਸੌਮਿਆ ਸਰਕਾਰ ਅਤੇ ਸਫਿਉਲ ਇਸਲਾਮ ਨੇ ਦੋ-ਦੋ ਵਿਕਟਾਂ ਲਈਆਂ, ਜਦੋਂਕਿ ਅਲ ਅਮੀਨ ਹੁਸੈਨ ਨੂੰ ਇੱਕ ਵਿਕਟ ਨਾਲ ਸਬਰ ਕਰਨਾ ਹੋਣਾ ਪਿਆ।