ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvNZ Semifinal: ਜਾਣੋ ਭਾਰਤੀ ਕ੍ਰਿਕਟ ਟੀਮ ਦੇ ਮੈਚ ਹਾਰ ਜਾਣ ਦੇ 5 ਵੱਡੇ ਕਾਰਨ

INDvNZ Semifinal: ਵਿਸ਼ਵ ਕੱਪ 2019 ਲਈ ਅੱਜ ਹੋਏ ਸੈਮੀਫ਼ਾਈਨਲ ਮੁਕਾਬਲੇ ਚ ਜਿਸ ਤਰ੍ਹਾਂ ਭਾਰਤੀ ਟੀਮ ਹਾਰੀ ਹੈ ਉਸ ਨੂੰ ਭਾਰਤ-ਪਾਕਿਸਤਾਨ ਕ੍ਰਿਕੇਟ ਪ੍ਰੇਮੀਆਂ ਨੂੰ ਵੱਡਾ ਝਟਕਾ ਲਗਿਆ। ਲੋਕਾਂ ਨੂੰ ਭਾਰਤੀ ਟੀਮ ਦੇ ਜਿੱਤਣ ਦੀ ਅਤੇ ਫਾਈਨਲ ਮੁਕਾਬਲੇ ਚ ਪੁੱਜਣ ਦੀ ਵੱਡੀ ਉਮੀਦ ਸੀ ਪਰ ਹਾਲਾਤ ਉਲਟ ਹੋਣ ਕਾਰਨ ਵਿਸ਼ਵ ਕੱਪ ਚ ਪੁੱਜਣ ਦਾ ਭਾਰਤ ਦਾ ਸੁਫ਼ਨਾ ਮਿੱਟੀ ਚ ਮਿਲ ਗਿਆ।


1- ਸਿਖਰਲੇ ਖਿਡਾਰੀ ਫ਼ੇਲ੍ਹ

ਸਿਖਲਰੇ ਖਿਡਾਰੀਆਂ ਦੀ ਨਿਰਾਸ਼ਾਭਰੀ ਬੱਲੇਬਾਜ਼ੀ ਮੈਚ ਹਾਰਨ ਦਾ ਸਭ ਤੋਂ ਵੱਡਾ ਕਾਰਨ ਰਿਹਾ। ਰੋਹਿਤ ਸ਼ਰਮਾ ਪਹਿਲਾਂ ਝਟਕਾ ਸਨ ਜਦਕਿ ਲੋਕੇਸ਼ ਰਾਹੁਲ ਭਾਰਤ ਦੀ ਤੀਜੀ ਵਿਕੇਟ ਵਜੋਂ 1 ਦੌੜ ’ਤੇ ਹੀ ਢੇਰ ਹੋ ਗਏ।


2- ਕੋਹਲੀ ਦੀ ਨਿਰਾਸ਼ਾਭਰੀ ਪਾਰੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਵਿਰਾਟ ਕੋਹਲੀ ’ਤੇ ਵੱਡੀ ਜ਼ਿੰਮੇਵਾਰੀ ਅਤੇ ਲੋਕਾਂ ਦਾ ਭਰੋਸਾ ਵੀ ਸੀ ਪਰ ਉਨ੍ਹਾਂ ਨੇ ਆਪਣੇ ਪ੍ਰਦਰ਼ਸ਼ਨ ਤੋਂ ਬਹੁਤ ਜ਼ਿਆਦਾ ਨਿਰਾਸ਼ ਕੀਤਾ। ਕੋਹਨੀ ਭਾਰਤ ਲਈ ਦੂਜਾ ਝਟਕਾ ਬਣੇ। ਉਨ੍ਹਾਂ ਨੇ 6 ਗੇਂਦਾਂ ’ਤੇ ਸਿਰਫ 1 ਦੌੜ ਬਣਾਈ ਤੇ ਫਿਰ ਤੁਰਦੇ ਬਣੇ।

 

3- ਮਿਡਲ ਆਰਡਰ ਦੇ ਬੱਲੇਬਾਜ਼ ਵੀ ਠੁੱਸ

ਰੋਤਿਹ ਸ਼ਰਮਾ, ਵਿਰਾਟ ਕੋਹਲੀ ਅਤੇ ਰਾਹੁਲ ਦੇ ਆਊਟ ਹੋਣ ਨਾਲ ਚੰਗਾ ਖੇਡਣ ਦੀ ਜ਼ਿੰਮੇਵਾਰੀ ਮਿਡਲ ਆਰਡਰ ਦੇ ਬੱਲੇਬਾਜ਼ ਰਿਸ਼ਭ ਪੰਤ ਤੇ ਦਿਨੇਸ਼ ਕਾਰਤਿਕ ਤੇ ਸੀ ਪਰ ਕਾਰਤਿਕ 6 ਦੌੜਾਂ ਬਣਾ ਕੇ ਤੁਰਦੇ ਬਣੇ। ਉਹ ਭਾਰਤ ਲਈ ਚੌਥਾ ਝਟਕਾ ਬਣੇ। ਫਿਰ ਹਾਰਦਿਕ ਪਾਂਡਿਆ ਤੇ ਪੰਤ ਦੀ ਸਾਂਝ ਨੇ ਟੀਮ ਨੂੰ 50 ਦੌੜਾਂ ਤੋਂ ਵੱਧ ਤਕ ਪਹੁੰਚਾਇਆ।


4- ਕਾਹਲੀ ’ਚ ਧੋਨੀ ਦਾ ਰਨ-ਆਊਟ

ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਰਵਿੰਦਰ ਜਡੇਜਾ ਨਾਲ ਮਿਲ ਕੇ ਚੰਗੀ ਪਾਰੀ ਖੇਡੀ ਪਰ ਜਡੇਜਾ 77 ਦੌੜਾਂ ਬਣਾ ਕੇ ਆਊਟ ਹੋ ਗਏ। ਮਗਰੋਂ ਭੁਵਨੇਸ਼ਵਰ ਨਾਲ ਬੱਲੇਬਾਜ਼ੀ ਕਰ ਰਹੇ ਧੋਨੀ ਰਨ-ਆਊਟ ਹੋ ਗਏ।


5- ਮੀਂਹ ਬਣਿਆ ਦੁ਼ਸ਼ਮਣ

ਭਾਰਤੀ ਕ੍ਰਿਕਟ ਟੀਮ ਦੀ ਹਾਰ ਦਾ ਇਕ ਵੱਡਾ ਕਾਰਨ ਪਹਿਲੇ ਦਿਨ ਦੇ ਮੈਚ ਚ ਪਿਆ ਮੀਂਹ ਵੀ ਹੈ। ਪਹਿਲੇ ਦਿਨ ਪੂਰਾ ਮੈਚ ਹੁੰਦਾ ਤਾਂ ਸ਼ਾਇਦ ਭਾਰਤੀ ਟੀਮ ਮੈਚ ਨਾ ਹਾਰਦੀ। ਮੀਂਹ ਹੋਣ ਕਾਰਨ ਦੂਜੇ ਦਿਨ ਚ ਮੈਦਾਨ ਚ ਨਮੀ ਵੀ ਸੀ ਜਿਸ ਕਾਰਨ ਖਿਡਾਰੀਆਂ ਨੂੰ ਦੌੜਾਂ ਬਣਾਉਣ ਚ ਜ਼ੋਰ ਲਗਾਉਣਾ ਪੈ ਰਿਹਾ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INDvNZ Semifinal read 5 big reasons behind the team india defeat by new zealand