ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਖੇਡੀ ਜਾ ਰਹੀ ਹੈ। ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿੱਚ 15 ਸਤੰਬਰ ਨੂੰ ਖੇਡਿਆ ਜਾਣਾ ਸੀ ਜਿਸ ਨੂੰ ਮੀਂਹ ਕਾਰਨ ਰੱਦ ਕਰਨਾ ਪਿਆ। ਹੁਣ ਸੀਰੀਜ਼ ਦਾ ਦੂਜਾ ਟੀ -20 ਕੌਮਾਂਤਰੀ ਮੈਚ ਬੁੱਧਵਾਰ (18 ਸਤੰਬਰ) ਨੂੰ ਮੁਹਾਲੀ ਵਿੱਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਮੁਹਾਲੀ ਪਹੁੰਚ ਚੁੱਕੀਆਂ ਹਨ। ਆਓ ਇਕ ਝਾਤ ਮਾਰੀਏ ਕਿ ਮੈਚ ਦੇ ਦਿਨ ਮੁਹਾਲੀ ਵਿੱਚ ਮੌਸਮ ਕਿਵੇਂ ਰਹੇਗਾ।
ਚੰਗੀ ਖ਼ਬਰ ਇਹ ਹੈ ਕਿ ਮੈਚ ਦੌਰਾਨ ਮੁਹਾਲੀ ਵਿੱਚ ਮੀਂਹ ਦੀ ਸੰਭਾਵਨਾ ਨਹੀਂ ਹੈ। 18 ਸਤੰਬਰ ਨੂੰ ਮੌਸਮੀ ਬੱਦਲਵਾਈ ਰਹੇਗੀ ਪਰ ਬਾਰਸ਼ ਦੀ ਉਮੀਦ ਨਹੀਂ।
ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਮੁਹਾਲੀ ਵਿਖੇ ਖੇਡਿਆ ਜਾਣਾ ਹੈ। ਸੀਰੀਜ਼ ਦੇ ਪਹਿਲੇ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਸੀ। ਹੁਣ ਦੂਜਾ ਟੀ -20 ਮੈਚ ਜਿੱਤਣ ਤੋਂ ਬਾਅਦ, ਦੋਵੇਂ ਟੀਮਾਂ ਸੀਰੀਜ਼ ਵਿੱਚ ਅਜੇਤੂ ਲੀਡ ਹਾਸਲ ਕਰਨਾ ਚਾਹੁੰਣਗੀਆਂ।
ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ ਪਾਸ ਰਹੇਗਾ। ਹਾਲਾਂਕਿ ਹੁੰਮਸ ਕਾਰਨ ਖਿਡਾਰੀ ਥੋੜਾ ਘਬਰਾਹਟ ਮਹਿਸੂਸ ਕਰ ਸਕਦੇ ਹਨ। ਮੀਂਹ ਆਉਣ ਦਾ ਸਿਰਫ਼ ਪੰਜ ਪ੍ਰਤੀਸ਼ਤ ਖ਼ਦਸ਼ਾ ਹੈ। ਮੁਹਾਲੀ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ, ਇਸ ਲਈ ਇੱਕ ਉੱਚ ਸਕੋਰਿੰਗ ਮੈਚ ਵੇਖਿਆ ਜਾ ਸਕਦਾ ਹੈ।