ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsAUS :  ਦੂਜੇ ਵਨ ਡੇ `ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਦੂਜੇ ਵਨ ਡੇ `ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤ ਨੇ ਏਡੀਲੇਡ `ਚ ਖੇਡੇ ਗਏ ਦੂਜੇ ਵਨਡੇ ਮੈਚ `ਚ ਮੇਜਬਾਨ ਆਸਟ੍ਰੇਲੀਆ ਨੂੰ 6 ਵਿਕਟਾ ਨਾਲ ਹਰਾਕੇ ਸੀਰੀਜ `ਚ 1-1 ਦੀ ਬਰਾਬਰੀ ਹਾਸਲ ਕਰ ਲਈ। ਮਹਿੰਦਰ ਸਿੰਘ ਧੌਨੀ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਨ੍ਹਾਂ ਨੂੰ ਕਿਉਂ ਦੁਨੀਆ ਦਾ ਬੇਸਟ ਫਿਨੀਸ਼ਰ ਕਿਹਾ ਜਾਂਦਾ ਹੈ। ਉਨ੍ਹਾਂ 54 ਗੇਦਾਂ `ਚ 2 ਛਿੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਕੇ ਨਾਬਾਦ ਵਾਪਸ ਆਏ।

 

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤਕੇ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ `ਚ 9 ਵਿਕਟ `ਤੇ 298 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਆਸਟਰੇਲੀਆ ਵੱਲੋਂ ਸ਼ਾਨ ਮਾਰਸ਼ ਨੇ 131 ਅਤੇ ਗਲੇਨ ਮੈਕਸਵੇਲ ਨੇ 48 ਦੌੜਾਂ ਬਣਾਈਆਂ। ਜ਼ਵਾਬ `ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ 104 ਅਤੇ ਮਹਿੰਦਰ ਸਿੰਘ ਧੌਨੀ ਦੇ ਨਾਬਾਦ 55 ਦੌੜਾਂ ਦੀ ਬਦੌਲਤ 49.2 ਓਵਰਾਂ `ਚ 4 ਵਿਕਟ `ਤੇ 299 ਦੌੜਾਂ ਬਣਾਕੇ ਮੈਚ ਆਪਣੇ ਨਾਮ ਕਰ ਲਿਆ।


ਭਾਰਤ ਨੂੰ ਜਦੋਂ ਆਖਰੀ ਓਵਰ `ਚ ਜਿੱਤ ਲਈ 7 ਦੌੜਾਂ ਦੀ ਲੋੜ ਸੀ ਤਾਂ ਮਹਿੰਦਰ ਸਿੰਘ ਧੋਨੀ ਨੇ ਜੇਸਨ ਬੇਹਰੇਨਡੋਰਫ ਦੀ ਪਹਿਲੀ ਹੀ ਗੇਂਦ `ਤੇ ਛਿੱਕਾ ਮਾਰਕੇ ਮੈਚ ਟਾਈ ਕਰ ਦਿੱਤਾ ਅਤੇ ਅਗਲੀ ਗੇਂਦ `ਤੇ ਸਿੰਗਲ ਲੈ ਕੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।

 

ਦੂਜੇ ਪਾਸੇ ਦਿਨੇਸ਼ ਕਾਰਤਿਕ 14 ਗੇਂਦਾਂ `ਚ 2 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਕੇ ਨਾਬਾਦ ਰਹੇ। ਜਿ਼ਕਰਯੋਗ ਹੈ ਕਿ ਸਿਡਨੀ `ਚ ਖੇਡੇ ਗਏ ਪਹਿਲੇ ਮੁਕਾਬਲੇ `ਚ ਆਸਟਰੇਲੀਆ ਨੇ ਭਾਰਤ ਨੂੰ 34 ਦੌੜਾਂ ਨਾਲ ਹਰਾਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ `ਚ 1-0 ਦੀ ਵੜਤ ਬਣਾ ਲਈ ਸੀ। ਇਸ ਸੀਰੀਜ ਦਾ ਆਖਰੀ ਮੁਕਾਬਲਾ 18 ਜਨਵਰੀ ਨੂੰ ਮੈਲਬਰਨ `ਚ ਖੇਡਿਆ ਜਾਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INDVSAUS In the second ODI India beat Australia by six wickets