ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਲਈ ਖੇਡਣ ਵਾਲੀ ਫੁੱਟਬਾਲਰ ਵੇਚ ਰਹੀ ਹੈ ਚਾਹ

ਦੇਸ਼ ਲਈ ਖੇਡਣ ਵਾਲੀ ਫੁੱਟਬਾਲਰ ਵੇਚ ਰਹੀ ਹੈ ਚਾਹ

10 ਸਾਲ ਪਹਿਲਾਂ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਇਕ ਮਹਿਲਾ ਫੁਟਬਾਲਰ ਆਰਥਿਕ ਤੰਗੀ ਕਾਰਨ ਸੜਕਾਂ `ਤੇ ਚਾਹ ਵੇਚਣ ਲਈ ਮਜਬੂਰ ਹੈ। 26 ਸਾਲਾ ਕਲਪਨਾ ਰਾਏ ਅਜੇ ਵੀ 30 ਲੜਕਿਆਂ ਨੂੰ ਦਿਨ `ਚ ਦੋ ਵਾਰ ਟ੍ਰੇਨਿੰਗ ਦਿੰਦੀ ਹੈ। ਉਸਦਾ ਸੁਪਨਾ ਇਕ ਵਾਰ ਫਿਰ ਦੇਸ਼ ਲਈ ਖੇਡਣਾ ਹੈ। ਕਲਪਨਾ ਨੂੰ 2013 `ਚ ਭਾਰਤੀ ਫੁੱਟਬਾਲ ਸੰਘ ਵੱਲੋਂ ਆਯੋਜਿਤ ਮਹਿਲਾ ਲੀਗ ਦੌਰਾਨ ਸੱਜੇ ਪੈਰ `ਤੇ ਸੱਟ ਲੱਗ ਗਈ ਸੀ।


ਉਨ੍ਹਾਂ ਦੱਸਿਆ ਕਿ ਮੈਨੂੰ ਠੀਕ ਹੁੰਦੇ ਇਕ ਸਾਲ ਲਗਿਆ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਠੀਕ ਨਹੀਂ ਸੀ ਤਾਂ ਕਿਸੇ ਤੋਂ ਕੋਈ ਆਰਥਿਕ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੋਂ ਚਾਹ ਦੀ ਰੇਹੜੀ ਲਗਾ ਰਹੀ ਹੈ, ਉਸਦੇ ਪਿਤਾ ਚਾਹ ਦੀ ਰੇਹੜੀ ਲਗਾਉਦੇ ਸਨ, ਪ੍ਰੰਤੂ ਹੁਣ ਉਹ ਵੱਡੀ ਉਮਰ ਕਾਰਨ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ। ਕਲਪਨਾ ਨੇ ਕਿਹਾ ਕਿ ਸੀਨੀਅਰ ਰਾਸ਼ਟਰੀ ਟੀਮ ਦੇ ਟਰਾਇਲ ਲਈ ਮੈਨੂੰ ਬੁਲਾਇਆ ਗਿਆ ਸੀ, ਪ੍ਰੰਤੂ ਆਰਥਿਕ ਮੁਸ਼ਕਲਾਂ ਕਾਰਨ ਮੈਂ ਨਹੀਂ ਜਾ ਸਕੀ। ਮੇਰੇ ਕੋਲ ਕੋਲਕਾਤਾ `ਚ ਰਹਿਣ ਲਈ ਕੋਈ ਥਾਂ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਮੈਂ ਗਈ ਤਾਂ ਪਰਿਵਾਰ ਨੂੰ ਕੌਣ ਦੇਖੇਗਾ। ਮੇਰੇ ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ।


ਕਲਪਨਾ ਪੰਜ ਭੈਣਾਂ `ਚ ਸਭ ਤੋਂ ਛੋਟੀ ਹੈ, ਜਦੋਂਕਿ ਵੱਡੀਆਂ ਚਾਰ ਭੈਣਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਇਕ ਉਸਦੇ ਨਾਲ ਰਹਿੰਦੀ ਹੈ। ਉਸਦੀ ਮਾਂ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਪਰਿਵਾਰ ਕਲਪਨਾ ਹੀ ਚਲਾਉਂਦੀ ਹੈ। ਕਲਪਨਾ ਨੇ 2008 `ਚ ਅੰਡਰ-19 ਫੁੱਟਬਾਲਰ ਦੇ ਤੌਰ `ਤੇ ਚਾਰ ਅੰਤਰਰਾਸ਼ਟਰੀ ਮੈਚ ਖੇਡੇ। ਹੁਣ ਉਹ 30 ਲੜਕਿਆਂ ਨੂੰ ਸਵੇਰੇ ਅਤੇ ਸ਼ਾਮ ਕੋਚਿੰਗ ਦਿੰਦੀ ਹੈ। ਉਹ 4 ਵਜੇ ਦੁਕਾਨ ਬੰਦ ਕਰਕੇ ਦੋ ਘੰਟੇ ਅਭਿਆਸ ਕਰਾਉਂਦੀ ਹੈ ਅਤੇ ਫਿਰ ਦੁਕਾਨ ਖੋਲ੍ਹਦੀ ਹੈ।

 

ਖੇਡ ਵੀ ਸਕਦੀ ਹਾਂ ਅਤੇ ਕੋਚਿੰਗ ਵੀ ਦੇ ਸਕਦੀ ਹਾਂ


ਕਲਪਨਾ ਨੇ ਕਿਹਾ ਕਿ ਲੜਕਿਆਂ ਦਾ ਕਲੱਬ ਮੈਨੂੰ 3000 ਰੁਪਏ ਮਹੀਨਾ ਦਿੰਦਾ ਹੈ ਜੋ ਮੇਰੇ ਲਈ ਬਹੁਤ ਜ਼ਰੂਰੀ ਹੈ। ਕਲਪਨਾ ਨੇ ਕਿਹਾ ਕਿ ਉਹ ਸੀਨੀਅਰ ਪੱਧਰ `ਤੇ ਖੇਡਣ ਲਈ ਫਿੱਟ ਹੈ ਅਤੇ ਕੋਚਿੰਗ ਲਈ ਅਨੁਭਵ ਵੀ। ਉਨ੍ਹਾਂ ਕਿਹਾ ਕਿ ਮੈਂ ਦੋਵਾਂ ਤਰੀਕਿਆਂ ਨਾਲ ਯੋਗਦਾਨ ਦੇ ਸਕਦੀ ਹਾਂ। ਮੈਨੂੰ ਇਕ ਨੌਕਰੀ ਦੀ ਜ਼ਰੂਰਤ ਹੈ ਤਾਂ ਕਿ ਪਰਿਵਾਰ ਚਲਾ ਸਕਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International level West Bengal woman footballer now runs a tea stall