ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮਾਂਤਰੀ ਤਮਗਾ ਜੇਤੂ ਮੁੱਕੇਬਾਜ ਨੀਰਜ ਡੋਪ ਟੈਸਟ 'ਚ ਫੇਲ, ਲੱਗਿਆ ਬੈਨ

ਟੋਕੀਓ ਓਲੰਪਿਕ 2020 ਦੇ ਸੰਭਾਵਿਤਾਂ ਵਿਚੋਂ ਇਕ ਕੌਮਾਂਤਰੀ ਤਮਗਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਨੀਰਜ (57 ਕਿਲੋ) ਨੂੰ ਡੋਪ ਟੈਸਟ ਵਿਚ ਅਸਫਲ ਰਹਿਣ ਤੋਂ ਬਾਅਦ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਨੀਰਜ ਨੂੰ ਪ੍ਰਦਰਸਨ ਬਿਹਤਰ ਕਰਨ ਵਾਲੀ ਦਵਾਈ ਲਿਗਾਂਡ੍ਰੋਲ ਤੇ ਐਨਾਬਾਲਿਕ ਸਟੇਰਾਇਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। 
 

ਨੀਰਜ ਨੇ ਬੁਲਗਾਰੀਆ ਵਿਚ ਇਸ ਸਾਲ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਵਿਚ ਕਾਂਸੀ ਤੇ ਰੂਸ ਵਿਚ ਇਕ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਗੁਹਾਟੀ ਵਿਚ ਇੰਡੀਆ ਓਪਨ ਵਿਚ ਵੀ ਸੋਨ ਤਮਗਾ ਜਿੱਤਿਆ ਸੀ।
 

ਨੀਰਜ ਦੇ ਸੈਂਪਲ 24 ਸਤੰਬਰ ਨੂੰ ਲਏ ਗਏ ਸਨ, ਜਿਸ ਦੀ ਜਾਂਚ ਕਤਰ ਵਿਚ ਲੈਬ 'ਚ ਕੀਤੀ ਗਈ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਕਿਹਾ, "3 ਨਵੰਬਰ ਨੂੰ ਕਤਰ ਸਥਿਤ ਡੋਪਿੰਗ ਰੋਕੂ ਲੈਬ ਤੋਂ ਮਿਲੀ ਰਿਪੋਰਟ ਵਿਚ ਨੀਰਜ ਨੂੰ ਪ੍ਰਤੀਬੰਧਿਤ ਦਵਾਈਆਂ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਏਜੰਸੀ ਨੇ ਕਿਹਾ ਕਿ ਡੋਪਿੰਗ ਰੋਕੂ ਨਿਯੰਮ 2015 ਦੀ ਉਲੰਘਣਾ ਸਬੰਧੀ ਨੋਟਿਸ ਉਸ ਨੂੰ ਦੇ ਦਿੱਤਾ ਅਤੇ 13 ਨਵੰਬਰ 2019 ਤੋਂ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ।"
 

ਨੀਰਜ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ ਅਤੇ ਬੀ ਨਮੂਨੇ ਦੀ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ। ਨਾਡਾ ਨੇ ਕਿਹਾ, "ਉਨ੍ਹਾਂ ਦੀ ਅਪੀਲ ਨੂੰ ਮੰਨਦੇ ਹੋਏ ਉਨ੍ਹਾਂ ਦਾ ਮਾਮਲਾ ਡੋਪਿੰਗ ਰੋਕੂ ਅਨੁਸ਼ਾਸਨ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।" ਭਾਰਤੀ ਮੁੱਕੇਬਾਜ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਐਫਆਈ ਨੂੰ ਪਿਛਲੇ ਹਫਤੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International medal winning boxer Neeraj phogat suspended for failing dope test