ਆਲਮੀ ਓਲੰਪਿਕ ਕਮੇਟੀ ਨੇ ਆਲਮੀ ਟੂਰਨਾਮੈਂਟਾਂ ਦੀ ਮੇਜ਼ਬਾਰੀ ਸਬੰਧੀ ਭਾਰਤ ਤੇ ਲਗੀ ਪਾਬੰਦੀ ਵੀਰਵਾਰ ਨੂੰ ਹਟਾ ਦਿੱਤੀ। ਇਸ ਤੋਂ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਯੋਗ ਖਿਡਾਰੀ ਨੂੰ ਸਿਆਸੀ ਕਾਰਨਾਂ ਤੋਂ ਵੀਜ਼ਾ ਦੇਣ ਤੋਂ ਨਾਂਹ ਨਹੀਂ ਕੀਤੀ ਜਾਵੇਗੀ।
ਆਈਓਸੀ ਦੇ ਕਾਰਜਕਾਰੀ ਬੋਰਡ ਦੀ ਬੈਕਠ ਚ ਇਸ ਫੈਸਲਾ ਲਿਆ ਗਿਆ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਲਿਖੀ ਚਿੱਠੀ ਚ ਆਈਓਸੀ ਨਿਦੇਸ਼ਕ ਜੇਮਸ ਮੈਕਲਿਓਡ ਨੇ ਭਾਰਤ ਸਰਕਾਰ ਤੋਂ ਮਿਲੇ ਭਰੋਸੇ ’ਤੇ ਸਬਰ ਪ੍ਰਗਟਾਇਆ।
ਮੈਕਲਿਓਡ ਨੇ ਕਿਹਾ, ਅਸੀਂ ਆਈਓਸੀ ’ਤੇ 21 ਫਰਵਰੀ 2019 ਨੂੰ ਭਾਰਤ ਚ ਕਿਸੇ ਵੀ ਖੇਡ ਸਮਾਗਮ ਦੀ ਮੇਜ਼ਬਾਨੀ ਦੇ ਸਬੰਧੀ ਚ ਲਗਾਈ ਗਈ ਪਾਬੰਦੀ ਤੁਰੰਤ ਪ੍ਰਭਾਵ ਤੋਂ ਵਾਪਸ ਲੈਂਦੇ ਹਾਂ। ਅਸੀਂ ਕੌਮੀ ਓਲੰਪਿਕ ਕਮੇਟੀ ਅਤੇ ਭਾਰਤ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਚ ਉਨ੍ਹਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਲਈ ਧੰਨਵਦਾ ਦਿੰਦੇ ਹਾਂ।
ਦੱਸਣਯੋਗ ਹੈ ਕਿ ਆਈਓਸੀ ਨੇ ਇਸ ਸਾਲ ਫਰਵਰੀ ਚ ਦਿੱਲੀ ਚ ਵਿਸ਼ਵ ਕੱਪ ਲਈ 2 ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦਿੱਤੇ ਜਾਣ ਮਗਰੋਂ ਵਿਸ਼ਵ ਟੂਰਨਾਮੈਂਟਾਂ ਦੀ ਮੇਜ਼ਬਾਨੀ ਸਬੰਧੀ ਭਾਰਤ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਇਲਕਾਰ ਕਰ ਦਿੱਤਾ ਗਿਆ ਸੀ।
.