ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਨਿਸ਼ ਕਨੇਰੀਆ ਨਾਲ ਵਿਤਕਰੇ 'ਤੇ ਇੰਜ਼ਾਮਾਮ-ਉਲ-ਹੱਕ ਨੇ ਤੋੜੀ ਚੁੱਪੀ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਦਾਨਿਸ਼ ਕਨੇਰੀਆ ਦੇ ਹਿੰਦੂ ਹੋਣ ਦੇ ਖੁਲਾਸਿਆਂ 'ਤੇ ਹਰ ਦਿਨ ਨਵਾਂ ਬਿਆਨ ਸਾਹਮਣੇ ਆ ਰਿਹਾ ਹੈ। ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਾਮਾਮ-ਉਲ-ਹੱਕ ਨੇ ਇਸ ਮੁੱਦੇ 'ਤੇ ਚੁੱਪੀ ਤੋੜੀ ਹੈ।

 

ਇੰਜਾਮਾਮ ਨੇ ਕਿਹਾ ਹੈ ਕਿ ਜਦੋਂ ਕਨੇਰੀਆ ਮੇਰੀ ਕਪਤਾਨੀ ਹੇਠ ਖੇਡਦੇ ਸਨ ਤਾਂ ਅਜਿਹੀ ਕੋਈ ਵੀ ਗੱਲ ਉਨ੍ਹਾਂ ਸਾਹਮਣੇ ਨਹੀਂ ਆਈ ਸਨ। ਪਾਕਿਸਤਾਨੀ ਪੱਤਰਕਾਰ ਸਾਜ ਸਾਦਿਕ ਨੇ ਇਨਜਾਮ ਦੇ ਬਿਆਨ ਨੂੰ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਹੈ।

 

ਉਨ੍ਹਾਂ ਕਿਹਾ, "ਮੈਂ ਕਨੈਰੀਆ ਦੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਕਿ ਸਾਡਾ ਦਿਲ ਇੰਨਾ ਛੋਟਾ ਨਹੀਂ ਹੈ ਕਿ ਅਸੀਂ ਅਜਿਹੀਆਂ ਗੱਲਾਂ ਕਰਾਂਗੇ।" ਮੈਨੂੰ ਲੱਗਦਾ ਹੈ ਕਿ ਪਾਕਿਸਤਾਨੀਆਂ ਦਾ ਦਿਲ ਬਹੁਤ ਵੱਡਾ ਹੈ ਤੇ ਅਸੀਂ ਸਾਰਿਆਂ ਨੂੰ ਆਪਣੇ ਦਿਲਾਂ ਚ ਵਸਾ ਸਕਦੇ ਹਾਂ।”

 

ਉਨ੍ਹਾਂ ਕਿਹਾ, “ਅਸੀਂ ਕਈ ਯਾਤਰਾਵਾਂ 'ਤੇ ਗਏ, ਜਿਵੇਂ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀ ਸ਼ਾਰਜਾਹ ਦੇ ਇਕੋ ਹੋਟਲ ਚ ਰਹਿੰਦੇ ਸਨ ਤੇ ਮੈਂ ਕਈ ਵਾਰ ਖਿਡਾਰੀ ਇਕ ਦੂਜੇ ਦੇ ਕਮਰੇ ਚ ਮਖੌਲ ਉਡਾਉਂਦੇ ਵੇਖੇ ਹਨ। ਦੋਵਾਂ ਪਾਸਿਆਂ ਤੋਂ, ਮੈਂ ਕਦੇ ਨਹੀਂ ਵੇਖਿਆ ਕਿ ਕੋਈ ਇਕੱਠੇ ਖਾਣਾ ਨਾ ਖਾ ਰਿਹਾ ਹੋਵੇ।

 

ਦੱਸਣਯੋਗ ਹੈ ਲੰਘੇ ਦਿਨੀਂ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਬਿਆਨਾਂ ਚ ਕਨੇਰੀਆ ਬਾਰੇ ਕਿਹਾ ਸੀ ਕਿ ਕਨੇਰੀਆ ਨਾਲ ਪਾਕਿਸਤਾਨੀ ਟੀਮ ਚ ਮਤਰੇਈ-ਵਤੀਰਾ ਕੀਤਾ ਗਿਆ ਕਿਉਂਕਿ ਉਹ ਹਿੰਦੂ ਸੀ। ਇਸ ਲਈ ਬਹੁਤ ਸਾਰੇ ਪਾਕਿਸਤਾਨੀ ਖਿਡਾਰੀ ਨੇ ਉਨ੍ਹਾਂ ਦੇ ਨਾਲ ਖਾਣਾ ਵੀ ਨਹੀਂ ਖਾਂਦੇ ਸਨ।

 

 

 
 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inzamam ul Haq on Danish Kaneria discrimination claims