ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019, 2nd Qualifier: ਚੇਨਈ ਨੇ ਦਿੱਲੀ ਨੂੰ 6 ਵਿਕੇਟਾਂ ਨਾਲ ਹਰਾਇਆ

IPL 2019, 2nd Qualifier: ਚੇਨਈ ਨੇ ਦਿੱਲੀ ਨੂੰ 6 ਵਿਕੇਟਾਂ ਨਾਲ ਹਰਾਇਆ

ਆਈਪੀਐੱਲ (IPL) 2019 ਦਾ ਦੂਜਾ ਕੁਆਲੀਫ਼ਾਇਰ ਮੁਕਾਬਲਾ ਵਿਸ਼ਾਖਾਪਟਨਮ ਦੇ ਵਾਈਐੱਸ ਰਾਜਸ਼ੇਖਰ ਰੈੱਡੀ ਕ੍ਰਿਕੇਟ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡਿਆ ਗਿਆ। ਚੇਨਈ ਨੇ ਇਹ ਮੈਚ ਦਿੱਲੀ ਤੋਂ 6 ਵਿਕੇਟਾਂ ਨਾਲ ਜਿੱਤ ਲਿਆ; ਜਦ ਕਿ ਹਾਲੇ ਇੱਕ ਓਵਰ ਸੁੱਟਿਆ ਜਾਣਾ ਬਾਕੀ ਸੀ ਤੇ ਉਸ ਦੇ ਸਿਰਫ਼ 4 ਖਿਡਾਰੀ ਆਊਟ ਹੋਏ ਸਨ। ਚੇਨਈ ਨੇ 151 ਦੌੜਾਂ ਬਣਾਈਆਂ, ਜਦ ਕਿ ਉਸ ਨੇ ਜਿੱਤ ਲਈ 148 ਦੌੜਾਂ ਬਣਾਉਣੀਆਂ ਸਨ।

 

 

ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਟਾਸ ਹਾਰ ਕੇ 20 ਓਵਰਾਂ ਵਿੱਚ 8 ਵਿਕੇਟਾਂ ਗੁਆ ਕੇ 147 ਦੌੜਾਂ ਬਣਾਈਆਂ। ਦਿੱਲੀ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਚੇਨਈ ਲਈ ਭੱਜੀ, ਚਾਹਰ ਜਡੇਜਾ ਤੇ ਬ੍ਰਾਵੋ ਨੇ 2–2 ਵਿਕੇਟਾਂ ਲਈਆਂ। ਇਮਰਾਨ ਤਾਹਿਰ ਦੇ ਹੱਥ ਇੱਕ ਸਫ਼ਲਤਾ ਲੱਗੀ।

 

 

ਪਹਿਲੇ ਕੁਆਲੀਫ਼ਾਇਰ ਮੁਕਾਬਲੇ ਵਿੱਚ ਮੁੰਬਈ ਚੇਨਈ ਸੁਪਰ ਕਿੰਗਜ਼ ਨੂੰ ਛੇ ਵਿਕੇਟਾਂ ਨਾਲ ਹਰਾਇਆ ਸੀ। ਉੱਥੇ ਹੀ ਦਿੱਲੀ ਕੈਪੀਟਲਜ਼ ਦੀ ਟੀਮ ਨੇ ਐਲੀਮੀਨੇਟਰ ਮੁਕਾਬਲੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 2 ਵਿਕੇਟਾਂ ਲਾਲ ਹਰਾ ਕੇ ਦੂਜੇ ਕੁਆਲੀਫ਼ਾਇਰ ਲਈ ਆਪਣਾ ਟਿਕਟ ਕਟਵਾਇਆ ਸੀ।

 

 

ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਇਸ ਮੈਚ ਵਿੱਚ ਜਿੱਤਣ ਵਾਲੀ ਟੀਮ ਆਉਂਦੀ 12 ਮਈ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਆਈਪੀਐੱਲ 2019 ਦੇ ਫ਼ਾਈਨਲ ਵਿੱਚ ਮੁੰਬਈ ਇੰਡੀਅਨਜ਼ ਨਾਲ ਮੁਕਾਬਲਾ ਕਰੇਗੀ।

 

 

14ਵੇਂ ਓਵਰ ਦੀ ਸਮਾਪਤੀ ਮੌਕੇ ਚੇਨਈ ਸੁਪਰ ਕਿੰਗਜ਼ ਦਾ ਸਕੋਰ ਦੋ ਵਿਕੇਟਾਂ ਗੁਆ ਕੇ 115 ਦੌੜਾਂ ਸੀ। ਚੇਨਈ ਨੂੰ ਮੈਚ ਜਿੱਤਣ ਲਈ 36 ਗੇਂਦਾਂ ਵਿੱਚ 33 ਦੋੜਾਂ ਬਣਾਉਣੀਆਂ ਸਨ। ਸੁਰੇਸ਼ ਰੈਨਾ ਤੇ ਅੰਬਾਤੀ ਰਾਯੁਡੂ ਕ੍ਰੀਜ਼ ਉੱਤੇ ਸਨ। ਇਸ ਤੋਂ ਪਹਿਲਾਂ ਅਮਿਤ ਮਿਸ਼ਰਾ ਨੇ 13ਵੇਂ ਓਵਰ ਵਿੱਚ ਸ਼ੇਨ ਵਾਟਸਨ ਨੂੰ ਟ੍ਰੈਂਟ ਬੋਲਟ ਦੇ ਹੱਥੋਂ ਕੈਚ ਆਊਟ ਕਰਵਾਇਆ। ਵਾਟਸਨ ਨੇ 32 ਗੇਂਦਾਂ ਵਿੱਚ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ।

 

 

ਚੇਨਈ ਸੁਪਰ ਕਿੰਗਜ਼ ਨੇ 12ਵੇਂ ਓਵਰ ਦੀ ਸਮਾਪਤੀ ਉੱਤੇ ਇੱਕ ਵਿਕੇਟ ਗੁਆ ਕੇ 108 ਦੌੜਾਂ ਬਣਾ ਲਈਆਂ ਸਨ। ਸ਼ੇਨ ਵਾਟਸਨ 50 ਤੇ ਸੁਰੇਸ਼ ਰੈਨਾ ਦੋ ਦੌੜਾਂ ਬਣਾ ਕੇ ਖੇਡ ਰਹੇ ਸਨ। ਚੇਨਈ ਨੂੰ ਮੈਚ ਜਿੱਤਣ ਲਈ 48 ਗੇਂਦਾਂ ਵਿੰਚ 40 ਦੌੜਾਂ ਬਣਾਉਦੀਆਂ ਸਨ। ਇਸ ਤੋਂ ਪਹਿਲਾਂ 11ਵੇਂ ਓਵਰ ਵਿੱਚ ਟ੍ਰੈਂਟ ਬੋਲਟ ਨੇ ਫੈਫ ਡੂ ਪਲੇਸਿਸ ਨੂੰ ਆਊਟ ਕੀਤਾ। ਡੂ ਪਲੇਸਿਸ ਨੇ 39 ਗੇਂਦਾਂ ਵਿੱਚ 7 ਚੌਕੇ ਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 2nd Qualifier Chennai defeats Delhi by 6 wickets