ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਅਨਿਲ ਕੁੰਬਲੇ ਨੇ ਚੁਣੀ ਬੈਸਟ ਪਲੇਇੰਗ XI

IPL 2019: ਅਨਿਲ ਕੁੰਬਲੇ ਨੇ ਚੁਣੀ ਬੈਸਟ ਪਲੇਇੰਗ XI

ਭਾਰਤ ਦੇ ਸਾਬਕਾ ਲੈੱਗ–ਸਪਿੰਨਰ ਅਨਿਲ ਕੁੰਬਲੇ ਨੇ ਆਈਪੀਐੱਲ (IPL) 2019 ਲਈ ਆਪਣੀ ਬੈਸਟ ਪਲੇਇੰਗ XI ਦੀ ਚੋਣ ਕੀਤੀ ਹੈ। ਕੁੰਬਲੇ ਨੇ ਆਪਣੀ ਟੀਮ ਵਿਚ ਰਾਇਲ ਚੈਲੇਂਜਰਸ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਸ਼ਾਮਲ ਨਹੀਂ ਕੀਤਾ ਹੈ ਤੇ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਟੀਮ ਵਿੱਚ ਸਥਾਨ ਦਿੱਤਾ ਹੈ।

 

 

ਅਨਿਲ ਕੁੰਬਲੇ ਨੇ ‘ਕ੍ਰਿਕੇਟ ਨੈਕਸਟ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਈਅਰ ਇੱਕ ਨੌਜਵਾਨ ਖਿਡਾਰੀ ਹਨ ਤੇ ਬਹੁਤ ਵਧੀਆ ਖੇਡ ਰਹੇ ਹਨ। ਉਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਬੱਲੇਬਾਜ਼ੀ ਕੀਤੀ ਹੈ। ਦਿੱਲੀ ਦੀ ਪਿਚ ਬਹੁਤ ਵਧੀਆ ਨਹੀਂ ਹੈ ਪਰ ਉਸ ਨੇ ਅੱਗੇ ਤੋਂ ਆਪਣੀ ਟੀਮ ਦੀ ਅਗਵਾਈ ਕੀਤੀ।

 

 

ਸ਼੍ਰੇਅਸ ਅਈਅਰ ਨੇ ਆਈਪੀਐੱਲ 2019 ਦੇ 16 ਮੈਚਾਂ ਵਿੱਚ 119.94 ਦੀ ਸਟ੍ਰਾਈਕ ਰੇਟ ਨਾਲ 463 ਦੌੜਾਂ ਬਣਾਈਆਂ। ਅਨਿਲ ਕੁੰਬਲੇ ਆਪਣੀ ਟੀਮ ਦੀ ਚੋਣ ਦਾ ਆਧਾਰ ਗਰੁੱਪ ਗੇੜ ਦੇ ਪ੍ਰਦਰਸ਼ਨ ਨੂੰ ਬਣਾਇਆ ਹੈ। ਕੁੰਬਲੇ ਨੇ ਆਪਣੀ ਟੀਮ ਵਿੱਚ ਓਪਨਿੰਗ ਦੀ ਜ਼ਿੰਮੇਵਾਰ ਡੇਵਿਡ ਵਾਰਨਰ ਤੇ ਕੇਐੱਲ ਰਾਹੁਲ ਨੂੰ ਸੌਂਪੀ ਹੈ।

 

 

ਸ੍ਰੀ ਕੁੰਬਲੇ ਨੇ ਕਿਹਾ ਕਿ ਸਨਰਾਈਜ਼ਰਸ ਹੈਦਰਾਬਾਦ ਨੂੰ ਪਲੇਆਫ਼ ਵਿੱਚ ਪਹੁੰਚਾਉਣ ਵਿੱਚ ਡੇਵਿਡ ਵਾਰਨਰ ਦੀ ਭੂਮਿਕਾ ਸਭ ਤੋਂ ਅਹਿਮ ਰਹੀ। ਉਸ ਨੇ ਸਿਖ਼ਰਲੇ ਕ੍ਰਮ ਵਿੱਚ ਜੌਨੀ ਬੇਅਰਸਟਾਅ ਨਾਲ ਮਿਲ ਕੇ ਤਬਾਹੀ ਮਚਾਈ। ਮੈਂ ਬੇਅਰਸਟਾਅ ਨੂੰ ਵੀ ਆਪਣੀ ਟੀਮ ਵਿੱਚ ਰੱਖਣਾ ਚਾਹੁੰਦਾ ਸਾਂ ਪਰ ਸੰਜੋਏਨ ਲਈ ਅਜਿਹਾ ਨਾ ਹੋ ਸਕਿਆ। ਡੇਵਿਡ ਵਾਰਨਰ ਨੇ ਇਸ ਆਈਪੀਐੱਲ ਸੀਜ਼ਨ ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਸਿਰਫ਼ 12 ਮੈਚ ਖੇਡ ਕੇ 692 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Anil Kumble selected Best Playing XI