ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਬੰਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ

​​​​​​​IPL 2019: ਬੰਗਲੌਰ ਨੇ ਚੇਨਈ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 39ਵੇਂ ਮੁਕਾਬਲੇ ’ਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੌਰ ਨਾਲ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਹੋਇਆ।  ਬੰਗਲੌਰ ਨੇ ਅੱਜ ਚੇਨਈ ਨੂੰ 1 ਦੌੜ ਨਾਲ ਹਰਾ ਦਿੱਤਾ। ਚੇਨਈ ਨੇ ਜਿੱਤ ਲਈ 162 ਦੌੜਾਂ ਬਣਾਉਣੀਆਂ ਸਨ ਪਰ 20 ਓਵਰਾਂ ਵਿੱਚ ਟੀਮ ਸਿਰਫ਼ 160 ਦੌੜਾਂ ਹੀ ਬਣਾ ਸਕੀ। ਮਹਿੰਦਰ ਸਿੰਘ ਧੋਨੀ ਨੇ ਆਖ਼ਰੀ ਗੇਂਦਾਂ ਉੱਤੇ ਦੋ ਛੱਕੇ ਵੀ ਲਾਏ ਤੇ ਇੱਕ ਵਾਰ ਲੱਗ ਰਿਹਾ ਸੀ ਕਿ ਸ਼ਾਇਦ ਚੇਨਈ ਜਿੱਤ ਜਾਵੇਗਾ ਪਰ ਆਖ਼ਰੀ ਗੇਂਦ ਉੱਤੇ ਧੋਨੀ ਆਊਟ ਹੋ ਗਏ।

 

 

ਬੰਗਲੌਰ ਦੀ ਟੀਮ ਨੇ ਇਸ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 161 ਦੌੜਾਂ ਬਣਾਈਆਂ ਤੇ ਉਸ ਦੇ 7 ਖਿਡਾਰੀ ਆਊਟ ਹੋ ਗਏ ਸਨ।

 

 

ਇੰਝ ਚੇਨਈ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਮਿਲਿਆ ਸੀ। ਬੰਗਲੌਰ ਲਈ ਪਾਰਥਿਵ ਪਟੇਲ ਨੇ ਸਭ ਤੋਂ ਵੱਧ 53 ਦੌੜਾਂ ਬਣਾਈਆਂ। ਚੇਨਈ ਲਈ ਬ੍ਰਾਵੋ, ਜਡੇਜਾ ਤੇ ਚਾਹਰ ਨੇ 2–2 ਵਿਕੇਟਾਂ ਲਈਆਂ। ਚੈਂਪੀਅਨ ਚੇਨਈ ਦੀ ਟੀਮ ਨੂੰ ਪਿਛਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜੋ ਮੌਜੂਦਾ ਸੈਸ਼ਨ ਵਿੱਚ ਉਸ ਦੀ ਸਿਰਫ਼ ਦੂਜੀ ਹਾਰ ਸੀ।

 

 

ਇਸ ਤੋਂ ਪਹਿਲਾਂ 17ਵੇਂ ਓਵਰ ਦੀ ਸਮਾਪਤੀ ’ਤੇ ਰਾਇਲ ਚੈਲੰਜਰਸ ਬੰਗਲੌਰ ਦਾ ਸਕੋਰ 5 ਵਿਕੇਟਾਂ ਉੱਤੇ 132 ਦੌੜਾਂ ਸੀ। ਇਮਰਾਨ ਤਾਹਿਰ ਦੇ ਇਸ ਓਵਰ ਵਿੱਚ ਮਾਰਕਸ ਸਟੋਇਨਿਸ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਰਵਿੰਦਰ ਜਡੇਜਾ ਤੇ ਡੀ. ਸ਼ੋਰੇ ਨੇ ਮਿਲ ਕੇ ਸਟੋਇਨਿਸ ਦਾ ਸ਼ਾਨਦਾਰ ਰਿਲੇ ਕੈਚ ਫੜਿਆ।

 

 

ਉਸ ਤੋਂ ਪਹਿਲਾਂ 16ਵੇਂ ਓਵਰ ਦੀ ਸਮਾਪਤੀ ਮੌਕੇ ਰਾਇਲ ਚੈਲੇਂਜਰਸ ਬੰਗਲੌਰ ਦਾ ਸਕੋਰ 4 ਵਿਕੇਟਾਂ ਦੇ ਨੁਕਸਾਨ ਨਾਲ 124 ਦੌੜਾਂ ਸੀ। ਡਵੇਨ ਬ੍ਰਾਵੋ ਨੇ ਇਸ ਓਵਰ ਵਿੱਚ ਪਾਰਥਿਵ ਪਟੇਲ ਨੂੰ ਸ਼ੇਨ ਵਾਟਸਨ ਦੇ ਹੱਥੋਂ ਕੈਚ ਆਊਅ ਕਰਵਾ ਕੇ ਬੰਗਲੌਰ ਦੇ ਚੌਥੇ ਵਿਕੇਟ ਦਾ ਪਤਨ ਕੀਤਾ। ਪਾਰਥਿਵ ਨੇ ਆਊਟ ਹੋਣ ਤੋਂ ਪਹਿਲਾਂ 37 ਗੇਂਦਾਂ ਵਿੱਚ ਦੋ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Bangalore gave Chennai target of 162 runs to win