ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਨੇ ਬੰਗਲੌਰ ਨੂੰ 4 ਵਿਕੇਟਾਂ ਨਾਲ ਹਰਾਇਆ

IPL 2019: ਬੰਗਲੌਰ ਨੇ ਦਿੱਲੀ ਨੂੰ ਜਿੱਤ ਲਈ ਦਿੱਤਾ 150 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦਾ 12ਵਾਂ ਸੰਸਕਰਣ ਰਾਇਲ ਚੈਲੇਂਜਰਸ ਬੰਗਲੌਰ ਲਈ ਹੁਣ ਤੱਕ ਕਾਫ਼ੀ ਖ਼ਰਾਬ ਸਿੱਧ ਹੋਇਆ ਹੈ। ਦਿੱਲੀ ਕੈਪੀਟਲਜ਼ ਨੇ ਅੱਜ ਰਾਇਲ ਚੈਲੇਂਜਰਸ ਬੰਗਲੌਰ ਨੁੰ 4 ਵਿਕੇਟਾਂ ਨਾਲ ਹਰਾ ਦਿੱਤਾ, ਜਦ ਕਿ ਹਾਲੇ 20 ਓਵਰਾਂ ’ਚੋਂ 7 ਗੇਂਦਾਂ ਸੁੱਟਣੀਆਂ ਬਾਕੀ ਸਨ। ਰਾਇਲ ਚੈਲੇਂਜਰਸ ਬੰਗਲੌਰ ਵੱਲੋਂ ਜਿੱਤ ਲਈ ਦਿੱਤਾ 150 ਦੌੜਾਂ ਦਾ ਟੀਚਾ ਦਿੱਲੀ ਦੀ ਟੀਮ ਨੇ ਛੇ ਵਿਕੇਟਾਂ ਗੁਆਉਂਦਿਆਂ 152 ਦੌੜਾਂ ਬਣਾ ਕੇ ਪੂਰਾ ਕਰ ਲਿਆ ਸੀ।

 

 

ਟੀਮ ਨੂੰ ਲਗਾਤਾਰ ਛੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਇਸ ਟੀਮ ਨੇ ਦਿੱਲੀ ਕੈਪਟੀਲਜ਼ ਦੇ ਮੁਕਾਬਲੇ ਖੇਡਦਿਆਂ ਦਿੱਲੀ ਨੂੰ ਜਿੱਤ ਲਈ 150 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲੌਰ ਦੀ ਟੀਮ 20 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾ ਸਕੀ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

 

 

ਰਾਇਲ ਚੈਲੇਂਜਰਸ ਬੰਗਲੌਰ (RCB) ਦਾ ਸਕੋਰ 19 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ਨਾਲ 142 ਦੌੜਾਂ ਸੀ। ਟੀਮ ਨੂੰ 8ਵਾਂ ਝਟਕਾਂ ਉਦੋਂ ਲੱਗਾ ਸੀ, ਜਦੋਂ ਮਾਰਕਸ ਸਟੋਇਨਿਸ ਨੇ ਮੁਹੰਮਦ ਸਿਰਾਜ ਨੂੰ ਐੱਲਬੀਡਬਲਿਯੂ ਆਊਟ ਕੀਤਾ। ਸਿਰਾਜ ਕੇਵਲ ਇੱਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਆਰਸੀਬੀ ਦਾ ਸਕੋਰ 18 ਓਵਰਾਂ ਵਿੱਚ 7 ਵਿਕੇਟਾਂ ਦੇ ਨੁਕਸਾਨ ਉੱਤੇ 138 ਦੌੜਾਂ ਸੀ। ਰਬਾੜਾ ਨੇ ਇੱਕੋ ਓਵਰ ਵਿੱਚ ਤਿੰਨ ਵਿਕੇਟ ਲਏ। ਵਿਰਾਟ ਕੋਹਲੀ ਤੇ ਅਕਸ਼ਦੀਪ ਨਾਥ ਤੋਂ ਬਾਅਦ ਉਸ ਨੇ ਪਵਨ ਨੇਗੀ ਨੂੰ ਵੀ ਪੈਵੇਲੀਅਨ ਵਾਪਸ ਭੇਜਿਆ। ਨੇਗੀ ਬਿਨਾ ਖਾਤਾ ਖੋਲ੍ਹਿਆਂ ਆਊਟ ਹੋ ਗਏ।

 

 

ਇਸ ਤੋਂ ਪਹਿਲਾਂ ਕਗਿਸੋ ਰਬਾੜਾ ਨੇ ਇੱਕੋ ਓਵਰ ਵਿੱਚ ਆਰਸੀਬੀ ਨੂੰ ਦੂਜਾ ਝਟਕਾ ਦਿੱਤਾ। ਦਿੱਲੀ ਨੂੰ ਛੇਵੀਂ ਕਾਮਯਾਬੀ ਮਿਲੀ। ਰਬਾੜਾ ਨੇ ਅਕਸ਼ਦੀਪ ਨਾਥ ਨੂੰ ਪੈਵੇਲੀਅਨ ਭੇਜਿਆ। ਨਾਥ 12 ਗੇਂਦਾਂ ਵਿੱਚ 19 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਏ। ਉਨ੍ਹਾਂ ਚਾਰ ਚੌਕੇ ਜੜੇ।

 

 

ਉਸ ਤੋਂ ਪਹਿਲਾਂ ਰਾਇਲ ਚੈਲੇਂਜਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਆਊਟ ਹੋਏ। ਕਗਿਸੋ ਰਬਾੜਾ ਦੀ ਗੇਂਦ ਉੱਤੇ ਸ਼੍ਰੇਯਸ ਅਈਅਰ ਨੇ ਵਿਰਾਟ ਦਾ ਕੈਚ ਲਿਆ। ਵਿਰਾਟ 33 ਗੇਂਦਾਂ ਵਿੱਚੋਂ 1 ਚੌਕੇ ਤੇ 2 ਛੱਕਿਆਂ ਨਾਲ 41 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੇ।

 

 

ਆਰਸੀਬੀ ਦਾ ਸਕੋਰ 17 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਨਾਲ 133 ਦੌੜਾਂ ਸੀ। ਵਿਰਾਟ ਕੋਹਲੀ 41 ਤੇ ਅਕਸ਼ਦੀਪ ਨਾਥ 15 ਦੋੜਾਂ ਬਣਾ ਕੇ ਖੇਡ ਰਹੇ ਸਨ। ਉਸ ਤੋਂ ਪਹਿਲਾਂ 16 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਨਾਲ 114 ਦੌੜਾਂ ਸੀ। ਵਿਰਾਟ ਕੋਹਲੀ 27 ਤੇ ਅਕਸ਼ਦੀਪ ਨਾਥ 10 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਆਰਸੀਬੀ ਦਾ ਸਕੋਰ 11 ਓਵਰਾਂ ਵਿੱਚ 3 ਵਿਕੇਟਾਂ ਦੇ ਨੁਕਸਾਨ ਉੱਤੇ 66 ਦੌੜਾਂ ਸੀ। ਵਿਰਾਟ ਕੋਹਲੀ 22 ਤੇ ਮੋਈਨ ਅਲੀ 0 ਉੱਤੇ ਖੇਡ ਰਹੇ ਸਨ। ਆਰਸੀਬੀ ਨੂੰ ਤੀਜਾ ਝਟਕਾ ਲੱਗਾ ਸੀ। ਅਕਸ਼ਰ ਪਟੇਲ ਦੀ ਗੇਂਦ ਉੱਤੇ ਰਾਹੁਲ ਤੇਵਤੀਆ ਨੇ ਮਾਰਕਸ ਸਟੋਇਨਿਸ ਦਾ ਕੈਚ ਫੜਿਆ। ਸਟੋਇਨਿਸ 17 ਗੇਂਦਾਂ ਵਿੱਚ 1 ਛੱਕੇ ਨਾਲ 15 ਦੌੜਾਂ ਬਣਾ ਕੇ ਆਊਟ ਹੋਏ। ਨਵੇਂ ਬੱਲੇਬਾਜ਼ ਮੋਈਨ ਅਲੀ ਆਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Bangalore gave Delhi 150 runs target to win