ਆਈਪੀਐੱਲ (IPL) 2019 ਦਾ 35ਵਾਂ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੰਗਲੌਰ ਵਿਚਾਲੇ ਖੇਡਿਆ ਗਿਆ। ਬੰਗਲੌਰ ਨੇ ਇਹ ਮੈਚ 10 ਦੌੜਾਂ ਨਾਲ ਜਿੱਤ ਲਿਆ। ਕੋਲਕਾਤਾ ਦੀ ਟੀਮ 20 ਓਵਰਾਂ ਵਿੱਚ ਸਿਰਫ਼ 203 ਦੌੜਾਂ ਹੀ ਬਣਾ ਸਕੀ ਤੇ ਇੰਝ ਉਹ 10 ਦੌੜਾਂ ਉੱਤੇ ਹਾਰ ਗਈ।
ਮੈਚ ਵਿੱਚ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੌਰ ਨੇ ਵਿਰਾਟ ਕੋਹਲੀ ਦੇ 5ਵੇਂ ਆਈਪੀਐੱਲ ਸੈਂਕੜੇ ਦੇ ਦਮ ਉੱਤੇ ਨਿਰਧਾਰਤ 20 ਓਵਰਾਂ ਵਿੱਚ 4 ਵਿਕੇਟ ਗੁਆ ਕੇ 213 ਦੌੜਾਂ ਬਣਾਈਆਂ।
ਵਿਰਾਟ ਕੋਹਲੀ ਨੇ 58 ਗੇਂਦਾਂ ਵਿੱਚ 9 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਟ–ਆਊਟ 100 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੇ 28 ਗੇਂਦਾਂ ਵਿੱਚ 5 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ।
ਕੋਲਕਾਤਾ ਲਈ ਕੁਲਦੀਪ, ਨਰੇਨ, ਗਰਨੀ ਤੇ ਰਸੇਲ ਹੱਥ 1–1 ਸਫ਼ਲਤਾ ਲੱਗੀ।
ਇਸ ਤੋਂ ਪਹਿਲਾ 17ਵੇਂ ਓਵਰ ਦੀ ਸਮਾਪਤੀ ਉੱਤੇ ਰਾਇਲ ਚੈਲੰਜਰਸ ਬੰਗਲੌਰ ਦਾ ਸਕੋਰ 3 ਵਿਕੇਟਾਂ ਗੁਆ ਕੇ 168 ਦੌੜਾਂ ਸੀ। ਵਿਰਾਟ ਕੋਹਲੀ 72 ਦੌੜਾਂ ਬਣਾ ਕੇ ਖੇਡ ਰਹੇ ਸਨ। ਉਨ੍ਹਾਂ ਨਾਲ ਮਾਰਕਸ ਸਟੋਇਨਿਸ ਕ੍ਰੀਜ਼ ਉੱਤੇ ਮੌਜੂਦ ਸਨ। ਇਸ ਤੋਂ ਪਹਿਲਾਂ ਮੋਈਨ ਅਲੀ ਨੇ 28 ਗੇਂਦਾਂ ਵਿੱਚ 5 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੂੰ ਕੁਲਦੀਪ ਯਾਦਵ ਦੀ ਗੇਂਦ ਉੱਤੇ ਪ੍ਰਸਿੱਧ ਕ੍ਰਿਸ਼ਨਾ ਨੇ ਕੈਚ ਕੀਤਾ। ਆਊਟ ਹੋਣ ਤੋਂ ਪਹਿਲਾਂ ਮੋਈਨ ਨੇ ਕੁਲਦੀਪ ਦੇ ਇਸ ਓਵਰ ਵਿੱਚ ਤਿੰਨ ਛੱਕਿਆਂ ਤੇ ਦੋ ਚੌਕਿਆਂ ਦੀ ਮਦਦ ਨਾਲ ਕੁੱਲ 27 ਦੌੜਾਂ ਬਣਾਈਆਂ।