ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਰਾਜਸਥਾਨ ਨੇ ਬੰਗਲੌਰ ਨੂੰ 7 ਵਿਕੇਟਾਂ ਨਾਲ ਹਰਾਇਆ

IPL 2019: ਬੰਗਲੌਰ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 159 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦਾ 14ਵਾਂ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਤੇ ਰਾਇਲ ਚੈਲੇਂਜਰਸ ਬੰਗਲੌਰ ਦੀਆਂ ਟੀਮਾਂ ਵਿਚਾਲੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਰਾਜਸਥਾਨ ਨੇ ਅੱਜ ਬੰਗਲੌਰ ਨੂੰ 7 ਵਿਕੇਟਾਂ ਦੇ ਫ਼ਰਕ ਨਾਲ ਹਰਾ ਦਿੱਤਾ। 20 ਓਵਰਾਂ ਵਿੱਚੋਂ ਹਾਲੇ ਇੱਕ ਗੇਂਦ ਬਾਕੀ ਰਹਿੰਦੀ ਸੀ। ਬੰਗਲੌਰ ਨੇ 4 ਵਿਕੇਟਾਂ ਉੱਤੇ 158 ਦੌੜਾਂ ਬਣਾਈਆਂ ਸਨ ਤੇ ਰਾਜਸਥਾਨ ਰਾਇਲਜ਼ ਨੇ 19 ਓਵਰਾਂ ਤੇ ਪੰਜ ਗੇਂਦਾਂ ਵਿੱਚ ਤਿੰਨ ਵਿਕੇਟਾਂ ਦੇ ਨੁਕਸਾਨ ਨਾਲ 164 ਦੌੜਾਂ ਬਣਾਈਆਂ।

 

 

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੌਰ ਦੀ ਟੀਮ ਨੇ ਰਾਜਸਥਾਨ ਨੂੰ ਜਿੱਤ ਲਈ 159 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲੌਰ ਦੀ ਟੀਮ ਨੇ ਪਾਰਥਿਵ ਪਟੇਲ ਦੀ ਸ਼ਾਨਦਾਰ 67 ਦੌੜਾਂ ਦੀ ਅਰਧ–ਸੈਂਕੜਾ ਪਾਰੀ ਦੇ ਦਮ ਉੱਤੇ ਨਿਰਧਾਰਤ 20 ਓਵਰਾਂ ਵਿੱਚ 4 ਵਿਕੇਟਾਂ ਉੱਤੇ 158 ਦੌੜਾਂ ਦਾ ਸਕੋਰ ਬਣਾਇਆ।

 

 

ਮਾਰਕਸ ਸਟੋਇਨਿਸ 31 ਤੇ ਮੋਈਨ ਅਲੀ 18 ਦੌੜਾਂ ਬਣਾ ਕੇ ਨਾਟ–ਆਊਟ ਪਰਤੇ। ਰਾਜਸਥਾਨ ਲਈ ਸ਼੍ਰੇਯਸ ਗੋਪਾਲ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਉਨ੍ਹਾਂ 3 ਵਿਕੇਟਾਂ ਲਈਆਂ। ਜੋਫ਼ਰਾ ਆਰਚਰ ਦੇ ਹੱਥ ਇੱਕ ਸਫ਼ਲਤਾ ਹੱਥ ਲੱਗੀ। ਬੰਗਲੌਰ ਤੇ ਰਾਜਸਥਾਨ ਦੀਆਂ ਟੀਮਾਂ ਆਈਪੀਐੱਲ 2019 ਵਿੱਚ ਆਪਣਾ ਚੌਥਾ ਮੁਕਾਬਲਾ ਖੇਡ ਰਹੀਆਂ ਹਨ। ਦੋਵੇਂ ਟੀਮਾਂ ਆਪਣੇ ਪਹਿਲੇ ਤਿੰਨੇ ਮੈਚ ਹਾਰ ਚੁੱਕੀਆਂ ਹਨ। ਵਿਰਾਟ ਕੋਹਲੀ ਤੇ ਅਜਿੰਕਯ ਰਹਾਣੇ ਇਸ ਮੁਕਾਬਲੇ ਨੂੰ ਜਿੱਤ ਕੇ ਆਈਪੀਐੱਲ ਦੇ 12ਵੇਂ ਸੰਸਕਰਨ ਵਿੱਚ ਆਪੋ–ਆਪਣੀਆਂ ਟੀਮਾਂ ਦਾ ਖਾਤਾ ਖੋਲ੍ਹਣਾ ਚਾਹੁਣਗੇ।

 

 

ਰਾਇਲ ਚੈਲੇਂਜਰਸ ਬੰਗਲੌਰ ਨੇ 20 ਓਵਰ ਵਿੱਚ 4 ਵਿਕੇਟਾਂ ਉੱਤੇ 158 ਦੌੜਾਂ ਦਾ ਸਕੋਰ ਬਣਾਇਆ ਹੈ। ਪਾਰਥਿਵ ਪਟੇਲ ਨੇ 67 ਦੌੜਾਂ ਦੀ ਪਾਰੀ ਖੇਡੀ। ਮਾਰਕਸ ਸਟੋਇਨਸ 31 ਅਤੇ ਮੋਈਨ ਅਲੀ 18 ਦੌੜਾਂ ਬਣਾ ਕੇ ਨਾਟਆਊਟ ਰਹੇ। ਜੋਫ਼ਰਾ ਆਰਚਰ ਦੇ ਇਸ ਓਵਰ ਵਿੱਚ ਕੁੱਲ 17 ਦੌੜਾਂ ਬਣੀਆਂ ਸਨ। ਮੋਈਨ ਅਲੀ ਨੇ ਇੱਕ ਛੱਕਾ ਤੇ 1 ਚੋਕਾ ਲਾਇਆ। ਸਟੋਇਨਿਸ ਨੇ ਓਵਰ ਦੀ ਆਖ਼ਰੀ ਗੇਂਦ ਉੱਤੇ ਚੌਕਾ ਲਾਇਆ।

 

 

19ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ ਚਾਰ ਵਿਕੇਟਾਂ ਦੇ ਨੁਕਸਾਨ ਉੱਤੇ 141 ਸੀ। ਬੇਨ ਸਟੋਕਸ ਦੇ ਇਸ ਓਵਰ ਵਿੱਚ ਮਾਰਕਸ ਸਟੋਇਨਿਸ ਨੇ ਇੱਕ ਚੌਕੇ ਦੀ ਮਦਦ ਨਾਲ ਕੁੱਲ ਸੱਤ ਦੌੜਾਂ ਬਣਾਈਆਂ। ਸਟੋਇਨਿਸ 26 ਤੇ ਮੋਈਨ ਅਲੀ ਸੱਤ ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ।

 

 

18ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ 4 ਵਿਕੇਟਾਂ ਦੇ ਨੁਕਸਾਨ ਉੱਤੇ 132 ਸੀ। ਜੋਫ਼ਰਾ ਆਰਚਰ ਨੇ ਆਪਣੇ ਇਸ ਓਵਰ ਵਿੱਚ ਪਾਰਥਿਕ ਪਟੇਲ ਨੂੰ ਅਜਿੰਕਯ ਰਹਾਣੇ ਦੇ ਹੱਥੋਂ ਕੈਚ ਕਰਵਾ ਕੇ ਬੰਗਲੌਰ ਦਾ ਚੌਥਾ ਵਿਕੇਟ ਡੇਗਿਆ। ਪਟੇਲ 41 ਗੇਂਦਾਂ ਵਿੱਚ 9 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 67 ਦੌੜਾਂ ਬਣਾਏ। ਆਰਚਰ ਦੇ ਇਸ ਓਵਰ ਵਿੱਚ 7 ਦੌੜਾਂ ਬਣਾਈਆਂ।

 

 

17ਵੇਂ ਓਵਰ ਦੀ ਸਮਾਪਤੀ ਉੱਤੇ ਬੰਗਲੌਰ ਦਾ ਸਕੌਰ 3 ਵਿਕੇਟਾਂ ਦੇ ਨੁਕਸਾਨ ਨਾਲ 125 ਸੀ। ਬੇਨ ਸਟੋਕਸ ਦੇ ਇਸ ਓਵਰ ਵਿੱਚ ਪਾਰਥਿਵ ਪਟੇਲ ਇੱਕ ਚੌਕਾ ਲਾਇਆ ਤੇ ਕੁੱਲ 8 ਦੌੜਾਂ ਬਣਾਈਆਂ। ਪਟੇਲ 67 ਤੇ ਸਟੋਇਨਿਸ 17 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ।

 

 

16ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੌਰ 3 ਵਿਕੇਟਾਂ ਦੇ ਨੁਕਸਾਨ ਨਾਲ 117 ਸੀ। ਧਵਲ ਕੁਲਕਰਣੀ ਦੇ ਇਸ ਓਵਰ ਵਿੱਚ ਪਾਰਥਿਵ ਪਟੇਲ ਨੇ ਇੱਕ ਚੌਕੇ ਦੀ ਮਦਦ ਨਾਲ 10 ਦੌੜਾਂ ਬਣਾਈਆਂ। ਪਟੇਲ 61 ਤੇ ਸਟੋਇਨਿਸ 15 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਮੌਜੂਦ ਸਨ।

 

 

15ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 107 ਸੀ। ਸ਼੍ਰੇਯਸ ਗੋਪਾਲ ਨੇ ਆਪਣੇ ਕੋਟੇ ਦੇ ਆਖ਼ਰੀ ਓਵਰ ਵਿੱਚ ਸਿਰਫ਼ 4 ਦੌੜਾਂ ਦਿੱਤੀਆਂ। ਉਨ੍ਹਾਂ ਚਾਰ ਓਵਰਾਂ ਵਿੱਚੋਂ ਇੱਕ ਨੂੰ ਮੇਡਨ ਰੱਖਦਿਆਂ 12 ਦੌੜਾਂ ਦੇ ਕੇ 3 ਵਿਕੇਟਾਂ ਲਈਆਂ।

 

 

14ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 103 ਸੀ। ਪਾਰਥਿਵ ਪਟੇਲ ਅਰਧ–ਸੈਂਕੜਾ ਬਣਾ ਕੇ ਖੇਡ ਰਹੇ ਹਨ। ਮਾਰਕਸ ਸਟੋਇਨਿਸ ਉਨ੍ਹਾਂ ਦਾ ਸਾਥ ਦੇ ਰਹੇ ਹਨ। ਜੋਫ਼ਰਾ ਆਰਚਰ ਦੇ ਇਸ ਓਵਰ ਵਿੱਚ ਮਾਰਕਸ ਸਟੋਇਨਿਸ ਨੇ ਇੱਕ ਛੱਕਾ ਲਾਇਆ। ਇਸ ਓਵਰ ਵਿੱਚ ਕੁੱਲ 11 ਦੌੜਾਂ ਬਣੀਆਂ।

 

 

13ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ ਤਿੰਨ ਵਿਕੇਟਾਂ ਦੇ ਨੁਕਸਾਨ ਨਾਲ 92 ਸੀ। ਬੇਨ ਸਟੋਕਸ ਦੇ ਇਸ ਓਵਰ ਵਿੱਚ ਪਾਰਥਿਵ ਪਟੇਲ ਨੇ ਇੱਕ ਛੱਕਾ ਤੇ ਇੱਕ ਚੌਕਾ ਲਾਇਆ। ਇਸ ਓਵਰ ਵਿੱਚ ਕੁੱਲ 12 ਦੌੜਾਂ ਬਣੀਆਂ। ਪਟੇਲ 48 ਤੇ ਸਟੋਇਨਿਸ 4 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ।

 

 

12ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 80 ਸੀ। ਸਟੁਅਰਟ ਬਿੰਨੀ ਦੇ ਇਸ ਓਵਰ ਵਿੱਚ 6 ਦੌੜਾਂ ਬਣੀਆਂ। ਪਾਰਥਿਵ ਪਟੇਲ 37 ਤੇ ਮਾਰਕਸ ਸਟੋਇਨਿਸ 3 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ।

 

 

11ਵੇਂ ਓਵਰ ਦੀ ਸਮਾਪਤੀ ਮੌਕੇ ਬੰਗਲੌਰ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 74 ਸੀ। ਪਾਰਥਿਵ ਪਟੇਲ 33 ਤੇ ਮਾਰਕਸ ਸਟੋਇਨਿਸ ਇੱਕ ਦੌੜ ਬਣਾ ਕੇ ਕ੍ਰੀਜ਼ ਉੱਤੇ ਸਨ। ਸ਼੍ਰੇਯਸ ਗੋਪਾਲ ਨੇ ਆਪਣੇ ਇਸ ਓਵਰ ਵਿੱਚ ਸਿਰਫ਼ ਇੱਕ ਦੌੜ ਦੇ ਕੇ ਸ਼ਿਮਰਨ ਹੇਟਮਾਇਰ ਦਾ ਵਿਕੇਟ ਲਿਆ। ਗੋਪਾਲ ਨੇ ਵਿਰਾਟ ਤੇ ਡਿਵਲੀਅਰਜ਼ ਨੂੰ ਵੀ ਪੈਵੇਲੀਅਨ ਵਾਪਸ ਭੇਜਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Bangalore gave Rajasthan a target of 159 runs