ਆਈਪੀਐਲ 2019 ਦਾ 29ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਅਤੇ ਚੇਨਈ ਸੁਪਰ ਕਿੰਗਜ ਵਿਚਾਲੇ ਈਡਨ ਗਾਰਡਨ ਦੇ ਮੈਦਾਨ ਤੇ ਖੇਡਿਆ ਗਿਆ। ਇਸ ਮੁਕਾਬਲੇ ਚ ਚੇਨਹੀ ਸੁਪਰ ਕਿੰਗਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ।
ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ ਮਿਥੇ 20 ਓਵਰਾਂ ਚ 8 ਵਿਕਟਾਂ ਤੇ 161 ਰਨਾਂ ਦਾ ਸਕੋਰ ਬਣਾਇਆ। ਕੋਲਕਾਤਾ ਲਈ ਕ੍ਰਿਸ ਲਿਨ ਨੇ ਸਭ ਤੋਂ ਜ਼ਿਆਦਾ 82 ਰਨ ਬਣਾਏ। ਚੇਨਈ ਲਈ ਇਮਰਾਨ ਤਾਹਿਰ ਨੇ 4 ਅਤੇ ਸ਼ਾਰਦੁਲ ਠਾਕੁਰ ਨੇ 2 ਵਿਕਟਾਂ ਲਈਆਂ।
ਦੱਸਣਯੋਗ ਹੈ ਕਿ ਆਈਪੀਐਲ ਦੇ 12ਵੇਂ ਸੰਸਕਰਨ ਚ 8 ਮੈਚਾਂ ਚ ਇਹ ਚੇਨਈ ਦੀ 7ਵੀਂ ਜਿੱਤ ਹੈ ਜਦਕਿ ਕੋਲਕਾਤਾ ਦੀ 8 ਮੈਚਾਂ ਚ ਇਹ ਚੌਥੀ ਹਾਰ ਹੈ। ਚੇਨਈ ਦੀ ਟੀਮ 14 ਅੰਕ ਲੈ ਕੇ ਅੰਕ–ਲੜੀ ਚ ਸਭ ਤੋਂ ਉਪਰ ਹੈ।
IPL 2019: ਚੇਨਈ ਨੇ ਕੋਲਕਾਤਾ ਨੂੰ 5 ਵਿਕੇਟਾਂ ਨਾਲ ਹਰਾਇਆ, ਤਸਵੀਰਾਂ ਦੇਖਣ ਲਈ ਕਲਿੱਕ ਕਰੋ
.