ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​IPL 2019: ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 8 ਦੌੜਾਂ ਨਾਲ ਹਰਾਇਆ

​​​​​​​IPL 2019: ਚੇਨਈ ਨੇ ਰਾਜਸਥਾਨ ਨੂੰ ਦਿੱਤਾ 176 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ 2019 ਦਾ 12ਵਾਂ ਮੁਕਾਬਲਾ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਹੇਠਲੀ ਚੇਨਈ ਸੁਪਰ ਕਿੰਗਜ਼ ਨੇ ਇਹ ਮੈਚ ਰਾਜਸਥਾਨ ਰਾਇਲਜ਼ ਤੋਂ 8 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆ। ਰਾਜਸਥਾਨ ਰਾਇਲਜ਼ ਨੇ ਮੈਚ ਜਿੱਤਣ 176 ਦੌੜਾਂ ਬਣਾਉਣੀਆਂ ਸਨ ਪਰ 20 ਓਵਰਾਂ ਵਿੱਚ ਉਹ 8 ਵਿਕੇਟਾਂ ਦੇ ਨੁਕਸਾਨ ਨਾਲ ਸਿਰਫ਼ 167 ਦੌੜਾਂ ਹੀ ਬਣਾ ਸਕੇ।

 

 

ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।

 

 

ਚੇਨਈ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ 46 ਗੇਂਦਾਂ ਵਿੱਚ 4 ਚੌਕਿਆਂ ਤੇ 4 ਹੀ ਛੱਕਿਆਂ ਦੀ ਮਦਦ ਨਾਲ 75 ਦੌੜਾਂ ਦੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ 3 ਵਿਕੇਟਾਂ ਉੱਤੇ 27 ਦੇ ਸਕੋਰ ਵਾਲੀ ਤਰਸਯੋਗ ਹਾਲਤ ਤੋਂ ਬਾਹਰ ਕੱਢਦਿਆਂ 175 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।

 

 

ਰੈਨਾ ਨੇ 36 ਤੇ ਬ੍ਰਾਵੋ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਦੀ ਟੀਮ ਨੇ ਆਈਪੀਐੱਲ ਦੇ 12ਵੇਂ ਸੰਸਕਰਨ ਵਿੱਚ ਹੁਣ ਤੱਕ ਆਪਣੇ ਦੋਵੇਂ ਮੁਕਾਬਲੇ ਜਿੱਤੇ ਹਨ। ਉੱਥੇ ਹੀ ਅਜਿੰਕਯ ਰਹਾਣੇ ਦੀ ਅਗਵਾਈ ਹੇਠਲੀ ਰਾਜਸਥਾਨ ਟੀਮ ਨੂੰ ਆਪਣੇ ਦੋਵੇਂ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

 

 

14ਵੇਂ ਓਵਰ ਦੀ ਸਮਾਪਤੀ ਉੱਤੇ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕੇਟਾਂ ਉੱਤੇ 88 ਸੀ। ਜੈਦੇਵ ਉਨਾਦਕਟ ਨੇ ਸੁਰੇਸ਼ ਰੈਨਾ ਨੂੰ ਬੋਲਡ ਕਰ ਕੇ ਚੇਨਈ ਦੀ ਚੌਥੀ ਵਿਕੇਟ ਡੇਗੀ। ਰੈਨਾ ਨੇ ਆਊਟ ਹੋਣ ਤੋਂ ਪਹਿਲਾਂ 32 ਗੇਂਦਾਂ ਵਿੱਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਹੁਣ ਐੱਮਐੱਸ ਧੋਨੀ ਨਾਲ ਡਵੇਲ ਬ੍ਰਾਵੋ ਕ੍ਰੀਜ਼ ਉੱਤੇ ਸਨ।

 

 

12ਵੇਂ ਓਵਰ ਦੀ ਸਮਾਪਤੀ ਮੌਕੇ ਚੇਨਈ ਸੁਪਰ ਕਿੰਗਜ਼ ਦਾ ਸਕੋਰ 3 ਵਿਕੇਟਾਂ ਉੱਤੇ 78 ਸੀ। ਸੁਰੇਸ਼ ਰੈਨਾ 35 ਤੇ ਧੋਨੀ 19 ਦੌੜਾਂ ਬਣਾ ਕੇ ਖੇਡ ਰਹੇ ਸਨ। ਇਨ੍ਹਾਂ ਦੋਵਾਂ ਨੇ ਚੇਨਈ ਦੀ ਪਾਰਟੀ ਨੂੰ ਖਿੰਡਣ–ਪੁੰਡਣ ਤੋਂ ਬਚਾਇਆ। ਇੱਕ ਵੇਲੇ ਚੇਨਈ ਨੇ 27 ਦੌੜਾਂ ਉੱਤੇ ਹੀ ਤਿੰਨ ਵਿਕੇਟਾਂ ਗੁਆ ਦਿੱਤੀਆਂ ਸਨ।

 

 

ਉਸ ਤੋਂ ਪਹਿਲਾਂ ਛੇਵੇਂ ਓਵਰ ਦੀ ਸਮਾਪਤੀ ਮੌਕੇ ਸੀਐੱਸਕੇ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 29 ਦੌੜਾਂ ਸੀ। ਧੋਨੀ ਤੇ ਰੈਨਾ ਦੀ ਜੋੜੀ ਕ੍ਰੀਜ਼ ਉੱਤੇ ਸੀ। ਧਵਲ ਕੁਲਕਰਨੀ ਨੇ ਕਦਾਰ ਜਾਧਵ ਨੂੰ 8 ਦੌੜਾਂ ਦੇ ਵਿਅਕਤੀਗਤ ਸਕੋਰ ਉੱਤੇ ਜੋਸ ਬਟਲਰ ਦੇ ਹੱਥੋਂ ਵਿਕੇਟ ਦੇ ਪਿੱਛੇ ਕੈਚ ਕਰਵਾ ਕੇ ਚੇਨਈ ਦੀ ਤੀਜੀ ਵਿਕੇਟ ਡੇਗੀ ਸੀ।

 

 

ਜੋਫ਼ਰਾ ਆਰਚਰ ਨੇ ਅੰਬਾਤੀ ਰਾਯੁਡੂ ਨੂੰ ਆਊਟ ਕਰਨ ਤੋਂ ਬਾਅਦ ਸੀਐੱਸਕੇ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਸ਼ੇਨ ਵਾਟਸਨ ਨੂੰ ਬੇਨ ਸਟੋਕਸ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਵਾਟਸਨ ਨੇ 13 ਗੇਂਦਾਂ ਖੇਡਦਿਆਂ 1 ਚੌਕੇ ਤੇ 1 ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ।

 

 

ਰਾਜਸਥਾਨ ਲਈ ਦੂਜਾ ਓਵਰ ਜੋਫ਼ਰਾ ਆਰਚਰ ਨੇ ਕੀਤਾ ਸੀ ਤੇ ਇਸ ਓਵਰ ਵਿੱਚ ਉਨ੍ਹਾਂ ਕੋਈ ਦੌੜ ਨਹੀਂ ਦਿੱਤੀਸੀ ਤੇ ਅੰਬਾਤੀ ਰਾਯੁਡੂ ਨੂੰ ਵਿਕੇਟ ਦੇ ਪਿੱਛੇ ਜੋਸ ਬਟਲਰ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ ਸੀ। ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਓਵਰ ਵਿੱਚ ਸਿਰਫ਼ ਇੱਕ ਦੌੜ ਬਣਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Chennai gives Rajasthan target of 176 runs