ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: CSK ਨੇ DC ਨੂੰ 6 ਵਿਕੇਟਾਂ ਨਾਲ ਹਰਾਇਆ

IPL 2019: DC ਨਾਲ ਮੁਕਾਬਲੇ ’ਚ CSK ਦੀ ਤੇਜ਼–ਰਫ਼ਤਾਰ ਬੱਲੇਬਾਜ਼ੀ

ਆਈਪੀਐੱਲ ਦੇ 12ਵੇਂ ਐਡੀਸ਼ਨ ਦਾ 5ਵਾਂ ਮੁਕਾਬਲਾ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਦਿੱਲੀ ਕੈਪੀਟਲਜ਼ (DC) ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਗਿਆ।। ਇਹ ਮੈਚ ਚੇਨਈੀ ਸੁਪਰਕਿੰਗਜ਼ ਨੇ ਛੇ ਵਿਕੇਟਾਂ ਨਾਲ ਜਿੱਤ ਲਿਆ। ਮਹਿੰਦਰ ਸਿੰਘ ਧੋਨੀ 32 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਚੇਨਈ ਸੁਪਰਕਿੰਗਜ਼ (CSK) ਨੇ ਤੇਜ਼–ਰਫ਼ਤਾਰ ਸ਼ੁਰੂਆਤ ਕੀਤੀ।

 

 

ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰਕਿੰਗਜ਼ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (IPL 2019) ਮੈਚ ਵਿੱਚ ਛੇ ਵਿਕੇਟਾਂ ਗੁਆ ਕੇ 147 ਦੌੜਾਂ ਬਣਾਈਆਂ ਸਨ। ਇੱਥੇ ਵਰਨਣਯੋਗ ਹੈ ਕਿ ਪਹਿਲਾਂ ਲੀਗ ਵਿੱਚ ਜ਼ਿਆਦਾਤਰ ਹੇਠਲੀਆਂ ਪੌੜੀਆਂ ਉੱਤੇ ਰਹਿਣ ਵਾਲੀ ਦਿੱਲੀ ਨੇ ਕਾਫ਼ੀ ਸਮੇਂ ਬਾਅਦ ਲੀਗ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਟੀਮ ਨੇ ਐਤਵਾਰ ਨੂੰ ਪਹਿਲੇ ਮੈਚ ਦੌਰਾਨ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਉਸ ਦੇ ਘਰੇਲੂ ਮੈਦਾਨ ਵਿੱਚ 37 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ।

 

 

ਦਿੱਲੀ ਨੂੰ ਤਜਰਬੇਕਾਰ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਤੋਂ ਚੌਕਸ ਰਹਿਣਾ ਹੋਵੇਗਾ, ਜਿਸ ਨੇ ਲੀਗ ਦੇ ਉਦਘਾਟਨੀ ਮੈਚ ਤੇ ਆਪਣੇ ਪਹਿਲੇ ਮੁਕਾਬਲੇ ਦੌਰਾਨ ਸਨਿੱਚਰਵਾਰ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ਼ ਬੰਗਲੌਰ ਨੂੰ ਸੱਤ ਵਿਕੇਟਾਂ ਨਾਲ ਕਰਾਰੀ ਹਾਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 CSK s fast batting with DC