ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL: ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਚੇਨਈ ਦੀ ਟੂਰਨਾਮੈਂਟ ’ਚ ਜੇਤੂ ਸ਼ੁਰੂਆਤ

CSKvsRCB : ਇੰਡੀਅਨ ਪ੍ਰੀਮਿਅਰ ਲੀਗ (IPL-2019) ਦੇ 12ਵੇਂ ਸੰਸਕਰਣ ਦੀ ਸ਼ੁਰੂਆਤ ਅੱਜ ਸ਼ਨਿੱਚਰਵਾਰ ਨੂੰ ਹੋ ਗਈ ਹੈ। ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਸ ਨੇ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੰਸਕਰਣ ਦੇ ਪਹਿਲੇ ਮੈਚ ਵਿਚ ਜੇਤੂ ਸ਼ੁਰੂਆਤ ਕਰਦਿਆਂ ਸ਼ਨਿੱਚਰਵਾਰ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਸੀਜ਼ਨ ਦਾ ਪਹਿਲਾ ਕ੍ਰਿਕਟ ਮੁਕਾਬਲਾ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਸ (CSK) ਅਤੇ ਰਾਇਲ ਚੈਂਲੰਜਰਸ ਬੈਂਗਲੁਰੂ (RCB) ਵਿਚਕਾਰ ਚੇਨਈ ਦੇ ਚੇਪਾਕ ਸਟੇਡੀਅਮ ਵਿਖੇ ਖੇਡਿਆ ਗਿਆ।

 

ਚੇਨਈ ਨੇ ਇੱਥੇ ਐਮਏ ਚਿਦੰਬਰਮ ਸਟੇਡੀਅਮ ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੈਂਗਲੁਰੂ ਨੂੰ 17.1 ਓਵਰ ਚ 70 ਰਨਾਂ ਤੇ ਢੇਰ ਕਰ ਦਿੱਤਾ ਤੇ ਫਿਰ ਤਿੰਨ ਵਿਕਟਾਂ ਗੁਆ ਕੇ 17.4 ਓਵਰ ਚ ਟੀਚਾ ਪ੍ਰਾਪਤ ਕਰ ਲਿਆ।

 

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਟੀਮ ਚੇਨਈ ਦੇ ਗੇਂਦਬਾਜ਼ਾਂ ਸਾਹਮਣੇ 17.1 ਓਵਰ ਚ ਸਿਰਫ 70 ਰਨਾਂ ਦੇ ਸਕੋਰ ਤੇ ਢੇਰ ਹੋ ਗਈ। ਆਰਸੀਬੀ ਲਈ ਪਾਰਥਿਵ ਪਟੇਲ ਨੇ ਸਭ ਤੋਂ ਵੱਧ 29 ਰਨ ਬਣਾਏ। ਇਸ ਤੋਂ ਇਲਾਵਾ ਆਰਸੀਬੀ ਦਾ ਕੋਈ ਦੂਜਾ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕਿਆ।

 

ਸੀਐਸਕੇ ਵਲੋਂ ਹਰਭਜਨ ਸਿੰਘ ਅਤੇ ਇਮਰਾਨ ਤਾਹਿਰ ਨੇ 3–3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਦੇ ਹੱਥ 2 ਅਤੇ ਡ੍ਰਵੇਨ ਬ੍ਰਾਵੋ ਦੇ ਹੱਥ 1 ਵਿਕਟ ਦੀ ਸਫ਼ਲਤਾ ਮਿਲੀ। ਆਰਸੀਬੀ ਦਾ ਇਕ ਬੱਲੇਬਾਜ਼ ਰਨ ਆਊਟ ਹੋ ਗਿਆ। ਮੁਕਾਬਲਾ ਹਾਲੇ ਜਾਰੀ ਹੈ।

 

 

 

IPL12: ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੰਜਰਸ ਬੈਂਗਲੁਰੂ ਵਿਚਾਲੇ ਜ਼ੋਰਦਾਰ ਮੁਕਾਬਲੇ ਦੀ ਤਸਵੀਰਾਂ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ipl 2019 csk vs rcb cricket match from MA Chidambaram Stadium