ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਦਿੱਲੀ ਨੇ ਹੈਦਰਾਬਾਦ ਨੂੰ 39 ਰਨਾਂ ਨਾਲ ਹਰਾਇਆ

ਆਈਪੀਐਲ ਦੇ 12ਵੇਂ ਸੰਸਕਰਣ ਦਾ 30ਵਾਂ ਮੁਕਾਬਲਾ ਅੱਜ ਐਤਵਾਰ ਨੂੰ ਰਾਜੀਵ ਗਾਂਧੀ ਅੰਤਰਰਾਜੀ ਸਟੇਡੀਅਮ ਚ ਸਨਰਾਈਡਰਜਸ ਹੈਦਰਾਬਾਦ ਅਤੇ ਦਿੱਲੀ ਕੈਪਿਟਲਸ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਦਿੱਲੀ ਨੇ ਹੈਦਰਾਬਾਦ ਨੂੰ 39 ਰਨਾਂ ਨਾਲ ਹਰਾ ਦਿੱਤਾ।

 

ਦਿੱਲੀ ਕੈਪਿਟਲਸ ਟੀਮ ਦੀ ਇਹ 8 ਮੈਚਾਂ ਚ 5ਵੀਂ ਜਿੱਤ ਹੈ ਤੇ ਉਹ 10 ਅੰਕ ਲੈ ਕੇ ਅੰਕੜਾ ਲੜੀ ਚ ਚੇਨਈ ਸੁਪਰ ਕਿੰਗਸ ਮਗਰੋਂ ਦੂਜੇ ਨੰਬਰ ਤੇ ਹੈ। ਜਦਕਿ ਹੈਦਰਾਬਾਦ ਦੀ ਟੀਮ 7 ਮੈਚਾਂ ਦੀ ਹਾਰ ਨਾਲ 6 ਅੰਕ ਲੈ ਕੇ ਅੰਕੜਾ ਲੜੀ ਚ 6ਵੇਂ ਸਥਾਨ ਤੇ ਹੈ।

 

ਅੱਜ ਦੇ ਇਸ ਮੈਚ ਚ ਦਿੱਲੀ ਨੇ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆ 20 ਓਵਰਾਂ 7 ਵਿਕਟਾਂ ਤੇ 155 ਰਨ ਬਣਾਏ। ਦਿੱਲੀ ਵਲੋਂ ਮਿਲੀ ਟੀਚੇ ਨੂੰ ਹਾਸਲ ਕਰਨ ਲਈ ਮੈਦਾਨ ਚ ਉਤਰੀ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਪਰ ਬਾਅਦ ਚ ਕਈ ਵਿਕੇਟਾਂ ਦਾ ਨੁਕਸਾਨ ਵੀ ਹੋਇਆ। ਹੈਦਰਾਬਾਦ ਦੀ ਪੂਰੀ ਟੀਮ 18.5 ਓਵਰਾਂ ਚ 116 ਰਨਾਂ ਤੇ ਢੇਰ ਹੋ ਗਈ। ਮੈਚ ਮਗਰੋਂ ਕਗਿਸੋ ਰਬਾਡਾ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।

 

ਆਈਪੀਐਲ 2019 ’ਚ ਦਿੱਲੀ ਨੇ ਹੈਦਰਾਬਾਦ ਨੂੰ 39 ਰਨਾਂ ਨਾਲ ਹਰਾਇਆ, ਇਸੇ ਲਾਈਨ ’ਤੇ ਕਲਿੱਕ ਕਰਕੇ ਦੇਖੋ ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Delhi beat Hyderabad by 39 runs