ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਦਿੱਲੀ ਨੇ ਹੈਦਰਾਬਾਦ ਨੂੰ 2 ਵਿਕੇਟਾਂ ਨਾਲ ਹਰਾਇਆ

IPL 2019: ਦਿੱਲੀ ਨੇ ਹੈਦਰਾਬਾਦ ਨੂੰ 2 ਵਿਕੇਟਾਂ ਨਾਲ ਹਰਾਇਆ

ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ ਐਲੀਮੀਨੇਟਰ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ ਕੀਤਾ। ਦਿੱਲੀ ਨੇ ਇਹ ਮੈਚ ਦੋ ਵਿਕੇਟਾਂ ਨਾਲ ਜਿੱਤ ਲਿਆ; ਜਦ ਕਿ ਹਾਲੇ 20 ਓਵਰਾਂ ਵਿੱਚੋਂ ਸਿਰਫ਼ ਇੱਕ ਗੇਂਦ ਸੁੱਟੀ ਜਾਣੀ ਬਾਕੀ ਸੀ ਅਤੇ ਦਿੱਲੀ ਦੇ 8 ਖਿਡਾਰੀ ਆਊਟ ਹੋ ਚੁੱਕੇ ਸਨ।

 

 

ਐਲੀਮੀਨੇਟਰ ਜਿੱਤਣ ਵਾਲੀ ਟੀਮ ਭਾਵੇਂ ਸਿੱਧੀ ਫ਼ਾਈਨਲ ਵਿੱਚ ਨਹੀਂ ਪੁੱਜੇਗੀ। ਖਿ਼ਤਾਬੀ ਮੁਕਾਬਲੇ ਵਿੱਚ ਜਾਣ ਲਈ ਹੁਣ ਦਿੱਲੀ ਕੈਪੀਟਲਜ਼ ਨੂੰ ਕੁਆਲੀਫ਼ਾਇਰ–2 ਵਿੱਚ ਪਹਿਲੇ ਕੁਆਲੀਫ਼ਾਇਰ ਵਿੱਚ ਹਾਰਨ ਵਾਲੀ ਟੀਮ ਵਿਰੁੱਧ ਜਿੱਤ ਹਾਸਲ ਕਰਨੀ ਹੋਵੇਗੀ।

 

 

ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐੱਲ 2019 ਐਲੀਨੀਮੇਟਰ ਵਿੱਚ ਦਿੱਲੀ ਕੈਪੀਟਲਜ਼ ਵਿਰੁੱਧ ਅੱਠ ਵਿਕੇਟਾਂ ਉੱਤੇ 162 ਦੌੜਾਂ ਬਣਾਈਆਂ ਸਨ। ਹੈਦਰਾਬਾਦ ਵੱਲੋਂ ਮਾਰਟਿਨ ਗਪਟਿਲ ਨੇ 36, ਮਨੀਸ਼ ਪਾਂਡੇ ਨੇ 30, ਕੇਨ ਵਿਲੀਅਮਸਨ ਨੇ 28, ਜਦ ਕਿ ਵਿਜੇ ਸ਼ੰਕਰ ਨੇ 25 ਦੌੜਾਂ ਬਣਾਈਆਂ। ਦਿੱਲੀ ਲਈ ਕੀਮੋ ਪੌਲ ਨੇ ਤਿੰਨ, ਈਸ਼ਾਂਤ ਸ਼ਰਮਾ ਨੇ ਦੋ ਤੇ ਅਮਿਤ ਮਿਸ਼ਰਾ ਤੇ ਟ੍ਰੇਂਟ ਬੋਲਟ ਨੇ ਇੱਕ–ਇੱਕ ਵਿਕੇਟ ਲਈ।

 

 

ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦਾ ਸਕੋਰ 17 ਓਵਰਾਂ ਵਿੱਚ 5 ਵਿਕੇਟਾਂ ਦੇ ਨੁਕਸਾਨ ਉੱਤੇ 129 ਦੌੜਾਂ ਸੀ। ਪੰਤ 22 ਤੇ ਰਦਰਫ਼ੋਰਡ 8 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਦਿੱਲੀ ਕੈਪੀਟਲਜ਼ ਦਾ ਸਕੋਰ 125 ਓਵਰਾਂ ਵਿੱਚ ਪੰਜ ਵਿਕੇਟਾਂ ਦੇ ਨੁਕਸਾਨ ਉੱਤੇ 111 ਦੌੜਾਂ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਉਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੂੰ 5ਵਾਂ ਝਟਕਾ ਦਿੱਤਾ ਸੀ। ਰਾਸ਼ਿਦ ਖ਼ਾਨ ਨੇ ਰਿੱਧੀਮਾਨ ਸਾਹਾ ਦੇ ਹੱਥੋਂ ਅਕਸ਼ਰ ਪਟੇਲ ਨੂੰ ਸਟੰਪ ਆਊਟ ਕਰਵਾਇਆ। ਅਕਸ਼ਰ ਪਟੇਲ ਬਿਨਾ ਕੋਈ ਖਾਤਾ ਖੋਲ੍ਹਿਆਂ ਪੈਵੇਲੀਅਨ ਪਰਤੇ। ਨਵੇਂ ਬੱਲੇਬਾਜ਼ ਸ਼ੇਫ਼ਰੇਨ ਰਦਰਫ਼ੋਰਡ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Delhi defeats Hyderabad by two wickets