ਅਗਲੀ ਕਹਾਣੀ

IPL 2019: ਦਿੱਲੀ ਨੇ ਕੋਲਕਾਤਾ ਨੂੰ 7 ਵਿਕੇਟਾਂ ਨਾਲ ਹਰਾਇਆ

IPL 2019: ਦਿੱਲੀ ਨੇ ਕੋਲਕਾਤਾ ਨੂੰ 7 ਵਿਕੇਟਾਂ ਨਾਲ ਹਰਾਇਆ

ਆਈਪੀਐੱਲ (IPL) 2019 ਦਾ 26ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਖੇਡਿਆ ਗਿਆ। ਇਹ ਮੈਚ ਅੱਜ ਦਿੱਲੀ ਨੇ 7 ਵਿਕੇਟਾਂ ਦੇ ਫ਼ਰਕ ਨਾਲ ਜਿੱਤ ਲਿਆ। ਦਿੱਲੀ ਨੇ 18.5 ਓਵਰਾਂ ਵਿੱਚ ਹੀ 179 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ ਤੇ ਉਸ ਦੀਆਂ 3 ਵਿਕੇਟਾਂ ਡਿੱਗੀਆਂ ਸਨ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ਵਿੱਚ 7 ਵਿਕੇਟਾਂ ਗੁਆ ਕੇ 178 ਦੌੜਾਂ ਬਣਾਈਆਂ ਸਨ।

 

 

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਦੀ ਟੀਮ ਨੇ ਦਿੱਲੀ ਸਾਹਵੇਂ ਜਿੱਤ ਲਈ 179 ਦੌੜਾਂ ਦਾ ਟੀਚਾ ਰੱਖਿਆ। ਕੋਲਕਾਤਾ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 65 ਤੇ ਆਂਦਰੇ ਰੱਸੇਲ ਨੇ ਤੇਜ਼–ਰਫ਼ਤਾਰ 45 ਦੌੜਾਂ ਬਣਾਈਆਂ। ਦਿੱਲੀ ਲਈ ਰਬਾੜਾ, ਮੌਰਿਸ ਤੇ ਪੌਲ ਨੇ 2–2 ਵਿਕੇਟਾਂ ਲਈਆਂ।

 

 

ਈਸ਼ਾਂਤ ਸ਼ਰਮਾ ਨੂੰ ਇੱਕ ਵਿਕੇਟ ਮਿਲੀ। ਆਈਪੀਐੱਲ ਦੇ 12ਵੇਂ ਸੰਸਕਰਣ ਵਿੰਚ ਦੋਵੇਂ ਟੀਮਾਂ ਪਹਿਲਾਂ ਇੱਕ ਵਾਰ ਭਿੜ ਚੁੱਕੀਆਂ ਹਨ। ਜਿਸ ਵਿੱਚ ਸੁਪਰ ਓਵਰ ਵਿੱਚ ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਮੈਚ ਵਿੱਚ ਕੋਲਕਾਤਾ ਦੀ ਟੀਮ ਉਸ ਹਾਰ ਦਾ ਬਦਲਾ ਲੈਣਾ ਚਾਹ ਰਹੀ ਸੀ ਪਰ ਅਜਿਹਾ ਸੰਭਵ ਨਾ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Delhi defeats Kolkata by 7 wickets