ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਦਿੱਲੀ ਨੇ ਰਾਜਸਥਾਨ ਨੂੰ 5 ਵਿਕੇਟਾਂ ਨਾਲ ਹਰਾਇਆ

IPL 2019: ਦਿੱਲੀ ਨੇ ਰਾਜਸਥਾਨ ਨੂੰ 5 ਵਿਕੇਟਾਂ ਨਾਲ ਹਰਾਇਆ

ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 53ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ। ਇਸ ਹਾਰ ਨਾਲ ਰਾਜਸਥਾਨ ਰਾਇਲਜ਼ ਦੀ ਟੀਮ ਆਈਪੀਐੱਲ ਦੇ 12ਵੇਂ ਐਡੀਸ਼ਨ ਦੇ ਪਲੇਆਫ਼ ਦੀ ਦੌੜ ’ਚੋਂ ਬਾਹਰ ਹੋ ਗਈ ਹੈ।

 

 

ਦਿੱਲੀ ਤੇ ਰਾਜਸਥਾਨ ਦੋਵੇਂ ਹੀ ਟੀਮਾਂ ਦਾ ਅੱਜ ਆਈਪੀਐੱਲ 2019 ਦਾ ਇਹ ਆਖ਼ਰੀ ਲੀਗ ਮੈਚ ਸੀ। ਦਿੱਲੀ ਕੈਪੀਟਲਜ਼ ਨੇ 14 ਮੈਚਾਂ ਵਿੱਚੋਂ 9 ਜਿੱਤੇ ਤੇ 5 ਹਾਰੇ ਹਨ; ਜਦ ਕਿ ਰਾਜਸਥਾਨ ਰਾਇਲਜ਼ ਦੀ ਟੀਮ 14 ਮੈਚਾਂ ਵਿੱਚੋਂ 5 ਜਿੱਤ ਤੇ 9 ਹਾਰਾਂ ਨਾਲ 11 ਅੰਕ ਲੈ ਕੇ ਪਲੇਆਫ਼ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਅਮਿਤ ਮਿਸ਼ਰਾ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ ਹੈ।

 

 

ਰਾਜਸਥਾਨ ਰਾਇਲਜ਼ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕੇਟਾਂ ਦੇ ਨੁਕਸਾਨ ਨਾਲ ਸਿਰਫ਼ 115 ਦੌੜਾਂ ਹੀ ਬਣਾ ਸਕੀ ਸੀ। ਰਾਜਸਥਾਨ ਵੱਲੋਂ ਸਿਰਫ਼ ਰਿਆਨ ਪਰਾਗ ਹੀ 50 ਦੌੜਾਂ ਦੀ ਪਾਰੀ ਖੇਡ ਸਕੇ। ਉਨ੍ਹਾਂ ਤੋਂ ਇਲਾਵਾ ਰਾਜਸਥਾਨ ਦਾ ਕੋਈ ਹੋਰ ਖਿਡਾਰੀ ਬੱਲੇਬਾਜ਼ੀ ਦਾ ਕਮਾਲ ਨਹੀਂ ਵਿਖਾ ਸਕਿਆ।

 

 

ਦਿੱਲੀ ਕੈਪੀਟਲਜ਼ ਲਈ ਇਸ਼ਾਂਤ ਸ਼ਰਮਾ ਤੇ ਅਮਿਤ ਮਿਸ਼ਰਾ ਨੇ 3–3 ਵਿਕੇਟਾਂ ਲਈਆਂ। ਟ੍ਰੈਂਟ ਬੋਲਟ ਨੇ ਵੀ 2 ਵਿਕੇਟਾਂ ਲਈਆਂ ਹਨ। ਇਸ ਦੇ ਜਵਾਬ ਵਿੱਚ ਦਿੱਲੀ ਕੈਪੀਟਲਜ਼ ਨੇ 16.1 ਓਵਰਾਂ ਵਿੱਚ 5 ਵਿਕੇਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Delhi defeats Rajasthan by 5 wickets