ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਹੈਦਰਾਬਾਦ ਨੇ ਦਿੱਲੀ ਨੂੰ 5 ਵਿਕੇਟਾਂ ਨਾਲ ਹਰਾਇਆ

IPL 2019: ਦਿੱਲੀ ਨੇ ਹੈਦਰਾਬਾਦ ਨੂੰ ਜਿੱਤ ਲਈ ਦਿੱਤਾ 130 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦਾ 16ਵਾਂ ਮੁਕਾਬਲਾ ਦਿੱਲੀ ਕੈਪੀਟਲਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕੇਟਾਂ ਉੱਤੇ 129 ਦੌੜਾਂ ਬਣਾਈਆਂ। ਜਵਾਬ ਵਿੱਚ ਹੈਦਰਾਬਾਦ ਨੇ 18.3 ਓਵਰਾਂ ਵਿੱਚ ਹੀ ਟੀਚਾ ਪਾਰ ਕਰਦਿਆਂ 5 ਵਿਕੇਟਾਂ ਦੇ ਨੁਕਸਾਨ ਨਾਲ 131 ਦੌੜਾਂ ਬਣਾ ਲਈਆਂ ਸਨ; ਭਾਵ ਹਾਲੇ ਮੈਚ ਦੇ ਕੁੱਲ ਨਿਰਧਾਰਤ 20 ਓਵਰਾਂ ਵਿੱਚੋਂ 9 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ।। ਇੰਝ ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਜ਼ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ।

 

 

ਇਸ ਤੋਂ ਪਹਿਲਾਂ ਦਿੱਲੀ ਖੇਡਦਿਆਂ ਸ਼੍ਰੇਯਸ ਅਈਅਰ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਹੈਦਰਾਬਾਦ ਲਈ ਭੁਵੀ, ਨਬੀ ਤੇ ਕੌਲ ਨੇ 2–2 ਵਿਕੇਟਾਂ ਲਈਆਂ; ਜਦ ਕਿ ਰਾਸ਼ਿਦ ਖ਼ਾਨ ਤੇ ਸੰਦੀਪ ਸ਼ਰਮਾ ਨੇ ਇੱਕ–ਇੱਕ ਵਿਕੇਟ ਲਈ। ਹੈਦਰਾਬਾਦ ਨੂੰ ਆਈਪੀਐੱਲ ਦੇ 12ਵੇਂ ਸੰਸਕਰਨ ਵਿੱਚ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚੋਂ ਇੱਕ ’ਚ ਹਾਰ ਤੇ ਦੋ ਵਿੱਚ ਜਿੱਤ ਮਿਲੀ ਹੈ। ਉੱਥੇ ਹੀ ਦਿੱਲੀ ਨੂੰ ਹੁਣ ਤੱਕ ਖੇਡੇ ਗਏ ਚਾਰ ਮੈੱਚਾਂ ਵਿੱਚੋਂ ਸਿਰਫ਼ ਦੋ ਵਿੱਚ ਹੀ ਜਿੱਤ ਮਿਲ ਸਕੀ ਹੈ।

 

 

17ਵੇਂ ਓਵਰ ਦੀ ਸਮਾਪਤੀ ਮੌਕੇ ਦਿੱਲੀ ਨੇ 6 ਵਿਕੇਟਾਂ ਗੁਆ ਕੇ 97 ਦੌੜਾਂ ਬਣਾ ਲਈਆਂ ਸਨ। ਰਾਸ਼ਿਦ ਖ਼ਾਨ ਨੇ ਆਪਣੇ ਇਸ ਓਵਰ ਵਿੱਚ ਦਿੱਲੀ ਦੇ ਕਪਤਾਨ ਸ਼੍ਰੇਯਸ ਅਈਅਰ ਨੂੰ ਕਲੀਨ ਬੋਲਡ ਕੀਤਾ। ਅਈਅਰ ਨੇ ਆਊਟ ਹੋਣ ਤੋਂ ਪਹਿਲਾਂ 41 ਗੇਂਦਾਂ ਵਿੱਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।

 

 

11 ਓਵਰਾਂ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 4 ਵਿਕੇਟਾਂ ਦੇ ਨੁਕਸਾਨ ਨਾਲ 61 ਸੀ। ਸੰਦੀਪ ਸ਼ਰਮਾ ਨੇ ਆਪਣੇ ਇਸ ਓਵਰ ਵਿੱਚ ਰਾਹੁਲ ਤੇਵਤੀਆ ਨੂੰ 5 ਦੌੜਾਂ ਦੇ ਨਿਜੀ ਸਕੋਰ ਉੱਤੇ ਮੁਹੰਮਦ ਨਬੀ ਦੇ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਭੇਜਿਆ। ਸ਼ਰਮਾ ਦੇ ਇਸ ਓਵਰ ਵਿੱਚ ਦੋ ਚੌਕਿਆਂ ਦੀ ਮਦਦ ਨਾਲ 9 ਦੌੜਾਂ ਬਣੀਆਂ। ਸ਼੍ਰੇਯਸ ਨਾਲ ਇੰਗ੍ਰਾਮ ਕ੍ਰੀਜ਼ ਉੱਤੇ ਸਨ।

 

 

10ਵੇਂ ਓਵਰ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 56 ਸੀ। ਮੁਹੰਮਦ ਨਬੀ ਦੇ ਇਸ ਓਵਰ ਵਿੱਚ ਰਿਸ਼ਭ ਪੰਤ 5 ਦੌੜਾਂ ਬਣਾ ਕੇ ਦੀਪਕ ਹੁੱਡਾ ਦੇ ਹੱਥੋਂ ਕੈਚ ਆਊਟ ਹੋ ਗਏ। ਮੁਹੰਮਦ ਨਬੀ ਦਾ ਦਿੱਲੀ ਦੀ ਪਾਰੀ ਵਿੱਚ ਇਹ ਦੂਜਾ ਵਿਕੇਟ ਸੀ। ਉਨ੍ਹਾਂ ਸ਼ਿਖਰ ਧਵਨ ਨੂੰ ਆਊਟ ਕੀਤਾ।

 

 

ਸੱਤਵੇਂ ਓਵਰ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 2 ਵਿਕੇਟਾਂ ਦੇ ਨੁਕਸਾਨ ਨਾਲ 41 ਸੀ। ਸਿਧਾਰਥ ਕੌਲ ਦੇ ਇਸ ਓਵਰ ਵਿੱਚ ਸਿਰਫ਼ 5 ਦੌੜਾਂ ਬਣਾਈਆਂ। ਸ਼੍ਰੇਯਸ ਅਈਅਰ ਤੇ ਰਿਸ਼ਭ ਪੰਤ ਦੀ ਜੋੜੀ ਕ੍ਰੀਜ਼ ਉੱਤੇ ਸੀ। ਛੇਵੇਂ ਓਵਰ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 2 ਵਿਕੇਟਾਂ ਦੇ ਨੁਕਸਾਨ ਨਾਲ 36 ਸੀ। ਮੁਹੰਮਦ ਨਬੀ ਨੇ ਆਪਣੇ ਇਸ ਓਵਰ ਵਿੱਚ 9 ਦੌੜਾਂ ਦਿੱਤੀਆਂ। ਸ਼ਿਖਰ ਧਵਨ ਨੇ ਨਬੀ ਦੀ ਗੇਂਦ ਉੱਤੇ ਚੌਕਾ ਲਾਇਆ। ਪਰ ਅਗਲੀ ਹੀ ਗੇਂਦ ਉੱਤੇ ਨਬੀ ਨੇ ਉਨ੍ਹਾਂ ਨੂੰ ਸੰਦੀਪ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾ ਕੇ ਦਿੱਲੀ ਨੂੰ ਦੂਜਾ ਝਟਕਾ ਦੇ ਦਿੱਤਾ। ਧਵਨ ਨੇ 14 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 12 ਦੌੜਾਂ ਬਣਾਈਆਂ।

 

 

5ਵੇਂ ਓਵਰ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 1 ਵਿਕੇਟ ਦੇ ਨੁਕਸਾਨ ਨਾਲ 27 ਸੀ। ਇਸ ਓਵਰ ਵਿੱਚ ਸਿਧਾਰਥ ਕੌਲ ਨੇ 8 ਦੌੜਾਂ ਦਿੱਤੀਆਂ। ਸ਼੍ਰੇਯਸ ਅਈਅਰ ਨੇ ਇਸ ਓਵਰ ਵਿੱਚ ਇੱਕ ਛੱਕਾ ਲਾਇਆ।

 

 

ਚੌਥੇ ਓਵਰ ਦੀ ਸਮਾਪਤੀ ਮੌਕੇ ਦਿੱਲੀ ਕੈਪੀਟਲਜ਼ ਦਾ ਸਕੋਰ 1 ਵਿਕੇਟ ਦੇ ਨੁਕਸਾਨ ਨਾਲ 19 ਸੀ। ਮੁਹੰਮਦ ਨਬੀ ਦੇ ਇਸ ਓਵਰ ਵਿੱਚ ਸਿਰਫ਼ 4 ਦੌੜਾਂ ਹੀ ਬਣ ਸਕੀਆਂ। ਸ਼ਿਖਰ ਧਵਨ 4 ਤੇ ਸ਼੍ਰੇਯਸ ਅਈਅਰ 3 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

 

IPL 2019: ਹੈਦਰਾਬਾਦ ਨੇ ਦਿੱਲੀ ਨੂੰ 5 ਵਿਕੇਟਾਂ ਨਾਲ ਹਰਾਇਆ, ਤਸਵੀਰਾਂ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Delhi gave Hyderabad a target of 130 runs