Chennai vs Mumbai: ਆਈਪੀਐਲ ਦੇ 12ਵੇਂ ਸੰਸਕਰਣ ਦਾ ਖਿਤਾਬੀ ਮੁਕਾਬਲਾ ਅੱਜ ਐਤਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਆਲਮੀ ਸਟੇਡੀਅਮ ਚ ਚੇਨਈ ਅਤੇ ਮੁੰਬਈ ਵਿਚਾਲੇ ਸ਼ੁਰੂ ਹੋ ਗਿਆ ਹੈ।
ਫ਼ਾਈਨਲ ਮੁਕਾਬਲੇ ਚ ਅੱਜ ਮੁੰਬਈ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਨਾਂ ਟੀਮਾਂ ਆਪਣਾ ਚੌਥਾ ਆਈਪੀਐਲ ਖਿਤਾਬ ਜਿੱਤਣ ਲਈ ਇਕ ਦੂਜੇ ਸਾਹਮਣੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅੰਸ ਨੇ ਇਸ ਆਈਪੀਐਲ ਸੀਜ਼ਨ ਚ ਚੇਨਈ ਨੂੰ ਤਿੰਨ ਵਾਰ ਹਰਾਇਆ ਹੈ।
ਦੋਨਾਂ ਟੀਮਾਂ ਵਿਚਾਲੇ ਆਈਪੀਐਲ ਚ ਹੁਣ ਤਕ ਕੁੱਨ 29 ਮੈਚ ਖੇਡੇ ਗਏ ਹਨ, ਜਿਨ੍ਹਾਂ ਚੋਂ 12 ਵਾਰ ਚੇਨਈ ਸੁਪਰ ਕਿੰਗਸ ਨੇ ਅਤੇ 17 ਵਾਰ ਮੁੰਬਈ ਇੰਡੀਅਨ ਨੇ ਜਿੱਤ ਦਰਜ ਕੀਤੀ ਹੈ।
ਹੁਣ ਦੇਖਣਾ ਹੋਵੇਗਾ ਕਿ ਰੋਹਿਤ ਸ਼ਰਮਾ ਜਾਂ ਧੋਨੀ ਚੋਂ ਕਿਸ ਦੀ ਟੀਮ ਚੌਥੀ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂ ਕਰਦੀ ਹੈ।
.