ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਹੈਦਰਾਬਾਦ ਨੇ ਪੰਜਾਬ ਨੂੰ 45 ਰਨਾਂ ਨਾਲ ਹਰਾਇਆ

ਡੇਵਿਡ ਵਾਰਨਰ ਦੀ ਤੇਜ਼ ਤਰਾਰ ਬੱਲੇਬਾਜ਼ੀ ਅਤੇ ਖਲੀਲ ਅਹਿਮਦ ਰਸ਼ੀਦ ਖ਼ਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਹੈਦਰਾਬਾਦ ਨੇ ਸੋਮਵਾਰ ਨੂੰ ਇੰਡੀਅਨ ਟੀ-20 ਲੀਗ ਦੇ 48ਵੇਂ ਮੁਕਾਬਲੇ ਚ ਪੰਜਾਬ ਨੂੰ 45 ਰਨਾਂ ਤੋਂ ਹਰਾ ਦਿੱਤਾ। ਜਵਾਬ ਚ ਪੰਜਾਬ ਦੀ ਟੀਮ 8 ਵਿਕੇਟਾਂ ਗੁਆ ਕੇ 167 ਰਨ ਹੀ ਬਣਾ ਸਕੀ ਤੇ ਮੈਚ ਹਾਰ ਗਈ।

 

ਇਸ ਜਿੱਤ ਦੇ ਨਾਲ ਹੀ ਹੈਦਰਾਬਾਦ ਦੀ ਟੀਮ ਨੇ ਅੰਕੜਾ-ਲੜੀ ਚ 12 ਅੰਕਾਂ ਨਾਲ ਚੌਥੇ ਸਥਾਨ ਤੇ ਪੁੱਜ ਗਈ ਹੈ। ਦੁਜੇ ਪਾਸੇ ਪੰਜਾਬ ਦੀ ਇਹ ਲਗਾਤਾਰ ਤੀਜੀ ਹਾਰ ਹੈ। ਪੰਜਾਬ ਦੀ ਟੀਮ ਅੰਕੜਾ-ਲੜੀ ਚ 10 ਅੰਕਾਂ ਨਾਲ 6ਵੇਂ ਸਥਾਨ ਤੇ ਮੌਜੂਦ ਹੈ। ਵਾਰਨਰ ਨੂੰ ਬੇਹਤਰੀਨ ਪਾਰੀ ਖੇਡਣ ਲਈ ਮੈਨ ਆਫ਼ ਦੀ ਮੈਚ ਚੁਣਿਆ ਗਿਆ ਹੈ।

 

ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਦੀ ਸ਼ੁਰੂਆਤ ਮਾੜੀ ਰਹੀ। ਸਿਰਫ 11 ਰਨਾਂ ਤੇ ਹੀ ਪੰਜਾਬ ਨੂੰ ਆਪਣਾ ਧਾਕੜ ਬੱਲੇਬਾਜ਼ ਕ੍ਰਿਸ ਗੇਲ ਗੁਆਉਣਾ ਪਿਆ। ਖਲੀਲ ਅਹਿਮਦ ਨੇ ਗੇਲ ਨੂੰ ਮਨੀਸ਼ ਪਾਂਡੇ ਦੇ ਹੱਥੋਂ ਕੈਚ ਆਊਟ ਕਰਾ ਕੇ ਚਲਦਾ ਕਰ ਦਿੱਤਾ। ਇਸ ਤੋਂ ਪਹਿਲਾ ਹੈਦਰਾਬਾਦ ਦੀ ਟੀਮ ਨੇ ਪੰਜਾਬ ਸਾਹਮਣੇ ਜਿੱਤ ਲਈ 213 ਰਨਾਂ ਦਾ ਟੀਚਾ ਰਖਿਆ ਸੀ।

 

ਹੈਦਰਾਬਾਦ ਨੇ ਪੰਜਾਬ ਨੂੰ 45 ਰਨਾਂ ਨਾਲ ਹਰਾਇਆ, ਤਸਵੀਰਾਂ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019: Hyderabad defeated Punjab by 45 runs