ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕੇਟਾਂ ਨਾਲ ਹਰਾਇਆ

IPL 2019: ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕੇਟਾਂ ਨਾਲ ਹਰਾਇਆ

ਆਈਪੀਐੱਲ (IPL) 2019 ਦਾ 38ਵਾਂ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਸਨਰਾਈਜ਼ਰਸ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਹੈਦਰਾਬਾਦ ਦੀ ਟੀਮ ਨੇ ਕੋਲਕਾਤਾ ਦੀ ਟੀਮ ਨੂੰ 9 ਵਿਕੇਟਾਂ ਨਾਲ ਕਰਾਰੀ ਹਾਰ ਦਿੱਤੀ।

 

 

ਹੈਦਰਾਬਾ ਟੀਮ ਦੀ ਇਸ ਆਈਪੀਐੱਲ ਸੀਜ਼ਨ ਵਿੱਚ 9 ਮੈਚਾਂ ਵਿੱਚੋਂ ਇਹ 5ਵੀਂ ਜਿੱਤ ਹੈ ਤੇ 10 ਅੰਕ ਲੈ ਕੇ ਉਹ ਅੰਕ–ਤਾਲਿਕਾ ਵਿੱਚ ਚੌਥੇ ਸਥਾਨ ਉੱਤੇ ਪੁੱਜ ਗਈ ਹੈ।

 

 

ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ 20 ਓਵਰਾਂ ਵਿੱਚ 8 ਵਿਕੇਟਾਂ ਉੱਤੇ 159 ਦੌੜਾਂ ਦਾ ਸਕੋਰ ਬਣਾਇਆ। ਕੇਕੇਆਰ ਲਈ ਕ੍ਰਿਸ ਲਿਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਰਿੰਕੂ ਸਿੰਘ ਨੇ 30 ਅਤੇ ਸੁਨੀਲ ਨਰੇਣ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਹੈਦਰਾਬਾਦ ਲਈ ਖ਼ਲੀਲ ਅਹਿਮਦ ਨੇ 3 ਵਿਕੇਟਾਂ ਲਈਆਂ। ਭੁਬਨੇਸ਼ਵਰ ਕੁਮਾਰ ਨੇ 2 ਅਤੇ ਰਾਸ਼ਿਦ ਖ਼ਾਨ ਤੇ ਸੰਦੀਪ ਸ਼ਰਮਾ ਨੂੰ 1–1 ਸਫ਼ਲਤਾ ਮਿਲੀ।

 

 

ਇਸ ਦੇ ਜਵਾਬ ਵਿੱਚ ਡੇਵਿਡ ਵਾਰਨਰ ਤੇ ਜੌਨੀ ਬੇਅਰਸਟਾੱਅ ਨੇ ਮੈਚ ਨੂੰ ਇੱਕਤਰਫ਼ਾ ਬਣਾਉਂਦਿਆਂ ਪਹਿਲੇ ਵਿਕੇਟ ਲਈ 12.2 ਓਵਰਾਂ ਵਿੱਚ 131 ਦੌੜਾਂ ਜੋੜ ਕੇ ਕੋਲਕਾਤਾ ਦੀ ਹਾਰ ਯਕੀਨੀ ਬਣਾ ਦਿੱਤੀ। ਡੇਵਿਡ ਵਾਰਨਰ 38 ਗੇਂਦਾਂ ਵਿੱਚ 3 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਆਊਟ ਹੋਏ।

 

 

ਜੌਨੀ ਬੇਅਰਸਟਾੱਅ 43 ਗੇਂਦਾਂ ਵਿੱਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾ ਕੇ ਨਾਟ–ਆਊਟ ਪਰਤੇ। ਕੇਨ ਵਿਲੀਅਮਸਨ ਵੀ 8 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਬੇਅਰਸਟਾੱਅ ਨੇ ਛੱਕੇ ਨਾਲ ਸਨਰਾਈਜ਼ਰਸ ਹੈਦਰਾਬਾਦ ਨੂੰ ਜਿੱਤ ਦਿਵਾਈ। ਹੈਦਰਾਬਾਦ ਨੇ 15 ਓਵਰਾਂ ਵਿੱਚ ਹੀ 1 ਵਿਕੇਟ ਉੱਤੇ 161 ਦੌੜਾਂ ਬਣਾ ਕੇ ਮੈਚ 9 ਵਿਕੇਟਾਂ ਨਾਲ ਆਪਣੇ ਨਾਂਅ ਕਰ ਲਿਆ। ਕੋਲਕਾਤਾ ਦੇ ਇਸ ਆਈਪੀਐੱਲ ਸੀਜ਼ਨ ਵਿੱਚ 10 ਮੈਚਾਂ ਵਿੱਚ ਇਹ ਛੇਵੀਂ ਹਾਰ ਹੈ। ਕੇਕੇਆਰ 8 ਅੰਕ ਲੈ ਕੇ ਅੰਕਾਂ ਦੇ ਟੇਬਲ ਵਿੱਚ ਛੇਵੇਂ ਸਥਾਨ ਉੱਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Hyderabad defeats Kolkata by 9 wickets