ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਚੇਨਈ ਨੇ ਹੈਦਰਾਬਾਦ ਨੂੰ 6 ਵਿਕੇਟਾਂ ਨਾਲ ਹਰਾਇਆ

IPL 2019: ਹੈਦਰਾਬਾਦ ਨੇ ਚੇਨਈ ਨੂੰ ਜਿੱਤ ਲਈ ਦਿੱਤਾ 176 ਦੌੜਾਂ ਦਾ ਟੀਚਾ

ਆਈਪੀਐਲ (IPL) 2019 ਦਾ 41ਵਾਂ ਮੁਕਾਬਲਾ ਅੱਜ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ਦੇ ਅਰੰਭ ਵਿੱਚ ਚੇਨਈ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਚੇਨਈ ਨੇ ਇਹ ਮੈਚ ਹੈਦਰਾਬਾਦ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ। ਚੇਨਈ ਨੇ ਹੈਦਰਾਬਾਦ ਦੀ ਟੀਮ ਵੱਲੋਂ ਦਿੱਤਾ ਟੀਚਾ 19.5 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ ਤੇ ਇੰਝ ਕਰਦਿਆਂ ਉਸ ਦੇ 4 ਖਿਡਾਰੀ ਆਊਟ ਹੋ ਗਏ ਸਨ। ਹਾਲੇ 20 ਓਵਰਾਂ ਵਿੱਚੋਂ ਇੱਕ ਗੇਂਦ ਸੁੱਟੀ ਜਾਣੀ ਰਹਿੰਦੀ ਸੀ।

 

 

ਮਨੀਸ਼ ਪਾਂਡੇ ਦੀਆਂ 83 ਦੌੜਾਂ ਦੀ ਦਮਦਾਰ ਪਾਰੀ ਦੇ ਦਮ ਉੱਤੇ ਹੈਦਰਾਬਾਦ ਨੇ ਚੇਨਈ ਸਾਹਮਣੇ 176 ਦੌੜਾਂ ਦਾ ਟੀਚਾ ਰੱਖਿਆ। ਇਹ ਖ਼ਬਰ ਲਿਖੇ ਜਾਣ ਤੱਕ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 11.2 ਓਵਰਾਂ ਵਿੱਚ 92 ਦੌੜਾਂ ਬਣਾ ਲਈਆਂ ਸਨ ਤੇ ਉਸ ਦੇ ਦੋ ਖਿਡਾਰੀ ਆਊਟ ਹੋ ਚੁੱਕੇ ਸਨ।

 

 

ਮਨੀਸ਼ ਪਾਂਡੇ ਨੇ ਇਸ ਮੈਚ ਦੌਰਾਨ ਹੈਦਰਾਬਾਦ ਵੱਲੋਂ ਸ਼ਾਨਦਾਰ ਪਾਰੀ ਖੇਡੀ। ਤਦ ਉਹ 76 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਟੀਮ ਨੇ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ।

 

 

ਚੇਨਈ ਟੀਮ ਲਈ ਹਰਭਜਨ ਸਿੰਘ ਨੇ ਇੱਕ ਵਾਰ ਕਮਾਲ ਕੀਤਾ। ਉਨ੍ਹਾਂ ਖ਼ਤਰਨਾਕ ਦਿਸ ਰਹੇ ਡੇਵਿਡ ਵਾਰਨਰ ਨੂੰ ਪੈਵੇਲੀਅਨ ਭੇਜਿਆ। ਇਸ ਵਿਕੇਟ ਦੇ ਬਾਵਜੂਦ ਹੈਦਰਾਬਾਦ ਦੀ ਸਥਿਤੀ ਇਸ ਮੈਚ ਵਿੱਚ ਕਾਫ਼ੀ ਮਜ਼ਬੂਤ ਸੀ। ਹੈਦਰਾਬਾਦ ਲਈ ਡੇਵਿਡ ਵਾਰਨਰ ਤੇ ਮਨੀਸ਼ ਪਾਂਡੇ ਦੀ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ 50 ਦੌੜਾਂ ਬਣਾਈਆਂ। ਟੀਮ ਚੇਨਈ ਦੇ ਗੜ੍ਹ ਵਿੱਚ ਮਜ਼ਬੂਤ ਸਕੋਰ ਵੱਲ ਵਧਦੀ ਰਹੀ।

 

ਇਸ ਤੋਂ ਪਹਿਲਾਂ ਡੇਵਿਡ ਵਾਰਨਰ ਤੇ ਮਨੀਸ਼ ਪਾਂਡੇ ਨੇ ਇਸ ਮੈਚ ਵਿੱਚ ਸ਼ਾਨਦਾਰ ਖੇਡ ਵਿਖਾਈ। ਦੋਵਾਂ ਨੇ ਟੀਮ ਦਾ ਸਕੋਰ 100 ਤੱਕ ਪਹੁੰਚਾ ਦਿੱਤਾ। ਡੇਵਿਡ ਵਾਰਨਰ 50 ਦੌੜਾਂ ਦੇ ਲਗਭਗ ਨੇੜੇ ਸਨ। ਪਹਿਲਾ ਵਿਕੇਟ ਛੇਤੀ ਗੁਆ ਲੈਣ ਤੋਂ ਬਾਅਦ ਡੇਵਿਡ ਵਾਰਨਰ ਨੇ ਮਨੀਸ਼ ਪਾਂਡੇ ਨਾਲ ਹੈਦਰਾਬਾਦ ਦੀ ਪਾਰੀ ਸੰਭਾਲੀ ਤੇ ਟੀਮ ਦਾ ਸਕੋਰ 50 ਦੌੜਾਂ ਦੇ ਪਾਰ ਪਹੁੰਚਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Hyderabad gave Chennai target of 176 runs to win