ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​IPL 2019: ਪੰਜਾਬ ਨੇ ਹੈਦਰਾਬਾਦ ਨੂੰ 6 ਵਿਕੇਟਾਂ ਨਾਲ ਹਰਾਇਆ

​​​​​​​IPL 2019: ਹੈਦਰਾਬਾਦ ਨੇ ਪੰਜਾਬ ਨੂੰ ਜਿੱਤ ਲਈ ਦਿੱਤਾ 151 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦਾ 22ਵਾਂ ਮੈਚ ਅੱਜ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਵਿਖੇ ਕਿੰਗਜ਼ ਇਲੈਵਨ ਪੰਜਾਬ ਤੇ ਸੰਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਪੰਜਾਬ ਨੇ ਇਸ ਮੈਚ ਦੌਰਾਨ ਹੈਦਰਾਬਾਦ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ। ਪੰਜਾਬ ਨੇ 151 ਦੌੜਾਂ ਦਾ ਟੀਚਾ 4 ਵਿਕੇਟਾਂ ਗੁਆ ਕੇ 19.5 ਓਵਰਾਂ ਵਿੱਚ ਮੁਕੰਮਲ ਕਰ ਲਿਆ।

 

 

ਪੰਜਾਬ ਨੇ ਭਾਵੇਂ ਟਾਸ ਜਿੱਤਿਆ ਪਰ ਪਹਿਲਾਂ ਹੈਦਰਾਬਾਦ ਦੀ ਟੀਮ ਨੂੰ ਖਿਡਾਇਆ। ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾਈਆਂ ਤੇ ਇੰਝ ਉਸ ਨੇ ਪੰਜਾਬ ਨੂੰ ਜਿੱਤ ਲਈ 151 ਦੌੜਾਂ ਦਾ ਟੀਚਾ ਦਿੱਤਾ।

 

 

ਇਸ ਤੋਂ ਪਹਿਲਾਂ ਸੰਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ ਲੱਗਾ ਸੀ। ਮਨੀਸ਼ ਪਾਂਡੇ 19 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਨਵੇਂ ਬੱਲੇਬਾਜ਼ ਦੀਪਕ ਹੁੱਡਾ ਆਏ। ਹੈਦਰਾਬਾਦ ਦਾ ਸਕੋਰ 19 ਓਵਰਾਂ ਵਿੱਚ 3 ਵਿਕੇਟਾਂ ਦੇ ਨੁਕਸਾਨ ਉੱਤੇ 135 ਦੌੜਾਂ ਸੀ। ਡੇਵਿਡ ਵਾਰਨਰ 69 ਤੇ ਮਨੀਸ਼ ਪਾਂਡੇ 19 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਸੰਨਰਾਈਜ਼ਰਸ ਹੈਦਰਾਬਾਦ ਦਾ ਸਕੋਰ 18 ਓਵਰਾਂ ਵਿੱਚ 3 ਵਿਕੇਟਾਂ ਦੇ ਨੁਕਸਾਨ ਉੱਤੇ 124 ਦੌੜਾਂ ਸੀ। ਡੇਵਿਡ ਵਾਰਨਰ 64 ਤੇ ਮਨੀਸ਼ ਪਾਂਡੇ 13 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਝ ਹੀ 17 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 104 ਦੌੜਾਂ ਸੀ। ਡੇਵਿਡ ਵਾਰਨਰ 58 ਤੇ ਮਨੀਸ਼ ਪਾਂਡੇ 11 ਦੋੜਾਂ ਬਣਾ ਕੇ ਖੇਡ ਰਹੇ ਸਨ।

 

 

16 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 104 ਦੌੜਾਂ ਸੀ। ਡੇਵਿਡ ਵਾਰਨਰ 51 ਤੇ ਮਨੀਸ਼ ਪਾਂਡੇ 6 ਦੌੜਾਂ ਬਣਾ ਕੇ ਖੇਡ ਰਹੇ ਸਨ। ਰਾਤੀਂ 9:17 ਵਜੇ ਸੰਨਰਾਈਜ਼ਰਸ ਹੈਦਰਾਬਾਦ ਦਾ ਸਕੋਰ 100 ਦੌੜਾਂ ਤੋਂ ਪਾਰ ਪੁੱਜ ਗਿਆ ਸੀ। ਡੇਵਿਡ ਵਾਰਨਰ ਨੇ ਮੁਜੀਬ ਉਰ ਰਹਿਮਾਨ ਦੀ ਗੇਂਦ ਉੱਤੇ ਸ਼ਾਨਦਾਰ ਛੱਕਾ ਜੜਿਆ।

 

 

ਇਸ ਤੋਂ ਪਹਿਲਾਂ 15 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 92 ਦੌੜਾਂ ਸੀ। ਡੇਵਿਡ ਵਾਰਨਰ 41 ਤੇ ਮਨੀਸ਼ ਪਾਂਡੇ 4 ਦੌੜਾਂ ਬਣਾ ਕੇ ਖੇਡ ਰਹੇ ਸਨ। 14 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 88 ਦੌੜਾਂ ਸੀ। ਡੇਵਿਡ ਵਾਰਨਰ 40 ਤੇ ਮਨੀਸ਼ ਪਾਂਡੇ ਇੱਕ ਦੌੜ ਬਣਾ ਕੇ ਖੇਡ ਰਹੇ ਸਨ।

 

 

ਸੰਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ ਲੱਗਾ। ਮੁਹੰਮਦ ਨਬੀ ਰਨ ਆਊਟ ਹੋ ਕੇ ਪੈਵੇਲੀਅਨ ਪਰਤੇ। ਅਸ਼ਵਿਨ ਨੇ ਨਬੀ ਨੂੰ ਰਨ ਆਊਟ ਕੀਤਾ। ਨਬੀ 7 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋਏ। 13 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 2 ਵਿਕੇਟਾਂ ਦੇ ਨੁਕਸਾਨ ਉੱਤੇ 79 ਦੌੜਾਂ ਸੀ।

 

 

12 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ 2 ਵਿਕੇਟਾਂ ਦੇ ਨੁਕਸਾਨ ਉੱਤੇ 69 ਦੌੜਾਂ ਸੀ। ਡੇਵਿਡ ਵਾਰਨਰ 26 ਤੇ ਮੁਹੰਮਦ ਨਬੀ 8 ਦੌੜਾਂ ਬਣਾ ਕੇ ਖੇਡ ਰਹੇ ਸਨ।

 

 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Hyderabad gave Punjab a target of 151 runs to win