ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਬੰਗਲੌਰ ਨੇ ਹੈਦਰਾਬਾਦ ਨੂੰ 4 ਵਿਕੇਟਾਂ ਨਾਲ ਹਰਾਇਆ

​​​​​​​IPL 2019: ਹੈਦਰਾਬਾਦ ਨੇ ਬੰਗਲੌਰ ਨੂੰ ਜਿੱਤ ਲਈ ਦਿੱਤਾ 176 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 54ਵੇਂ ਮੁਕਾਬਲੇ ਵਿੱਚ ਚੇਨਈ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਮੇਜ਼ਬਾਨ ਰਾਇਲ ਚੈਲੇਂਜਰਸ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਨੇ ਅੱਜ ਆਪਣਾ ਆਖ਼ਰੀ ਲੀਗ ਮੈਚ ਖੇਡਿਆ। ਬੰਗਲੌਰ ਨੇ ਇਹ ਮੈਚ ਚਾਰ ਵਿਕੇਟਾਂ ਨਾਲ ਜਿੱਤ ਲਿਆ; ਜਦੋਂਕਿ ਹਾਲੇ ਕੁੱਲ 20 ਓਵਰਾਂ ਵਿੱਚੋਂ 4 ਗੇਂਦਾਂ ਸੁੱਟਣੀਆਂ ਹਾਲੇ ਬਾਕੀ ਸਨ। ਹੈਦਰਾਬਾਦ ਵੱਲੋਂ ਜਿੱਤ ਲਈ ਦਿੱਤਾ ਗਿਆ 176 ਦੌੜਾਂ ਦਾ ਟੀਚਾ ਬੰਗਲੌਰ ਦੀ ਟੀਮ ਨੇ 19.2 ਓਵਰਾਂ ਵਿੱਚ ਛੇ ਵਿਕੇਟਾਂ ਗੁਆ ਕੇ ਪੂਰਾ ਕਰ ਲਿਆ। ਉਸ ਦੇ ਖਿਡਾਰੀਆਂ ਨੇ 178 ਦੌੜਾਂ ਬਣਾਈਆਂ।

 

 

ਇਸ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ 7 ਵਿਕੇਟਾਂ ਉੱਤੇ 175 ਦੌੜਾਂ ਦਾ ਸਕੋਰ ਬਣਾਇਆ ਸੀ।

 

 

ਇੰਝ ਹੈਦਰਾਬਾਦ ਦੀ ਟੀਮ ਨੇ ਬੰਗਲੌਰ ਦੀ ਟੀਮ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ ਸੀ।  ਹੈਦਰਾਬਾਦ ਲਈ ਕੇਨ ਵਿਲੀਅਮ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਦਿੱਲੀ ਕੈਪੀਟਲਜ਼ ਵੱਲੋਂ ਵਾਸ਼ਿੰਗਟਨ ਸੁੰਦਰ ਨੇ 3, ਨਵਦੀਪ ਸੈਣੀ ਨੇ 2 ਵਿਕੇਟਾਂ ਹਾਸਲ ਕੀਤੀਆਂ। ਚਹਿਲ ਤੇ ਖੇਜਰੋਲੀਆ ਦੇ ਹੱਥ ਵੀ 1–1 ਸਫ਼ਲਤਾ ਹੱਥ ਲੱਗੀ।

 

 

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਇਹ ਮੈਚ ਜਿੱਤ ਕੇ ਜਿੱਥੇ ਆਖ਼ਰੀ ਚਾਰ ਟੀਮਾਂ ਵਿੱਚ ਜਗ੍ਹਾ ਬਣਾਉਣੀ ਚਾਹੀ ਸੀ, ਉੱਥੇ ਬੰਗਲੌਰ ਦਾ ਜਤਨ ਵੀ ਸੀਜ਼ਨ ਦੇ ਅੰਤ ਵਿੱਚ ਜਿੱਤ ਹਾਸਲ ਕਰਨ ਉੱਤੇ ਹੀ ਕੇਂਦ੍ਰਿਤ ਰਿਹਾ।

 

 

ਅੱਠ ਟੀਮਾਂ ਦੇ ਟੇਬਲ ਵਿੱਚ ਸਭ ਤੋਂ ਹੇਠਲੇ ਸਥਾਨ ਉੱਤੇ ਰਹਿਣ ਵਾਲੀ ਬੰਗਲੌਰ ਦੀ ਟੀਮ ਪਹਿਲਾਂ ਹੀ ਪਲੇ–ਆਫ਼ ਤੋਂ ਬਾਹਰ ਹੋ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੂੰ ਆਪਣੇ ਪਿਛਲੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Hyderabad Vs Bangalore Match in Bangalore