ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੰਸਕਰਣ ਦਾ 47ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਈਡਨ ਗਾਰਡਨ ਸਟੇਡੀਅਮ ਚ ਖੇਡਿਆ ਗਿਆ। ਇਸ ਮੈਚ ਵਿਚ ਕੋਲਕਾਤਾ ਨੇ ਮੁੰਬਈ ਨੂੰ 34 ਰਨਾਂ ਤੋਂ ਹਰਾ ਕੇ ਪਲੇਆਫ਼ ਚ ਪੁੱਜਣ ਦੀ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰਖਿਆ ਹੈ। ਦੂਜੇ ਪਾਸੇ ਮੁੰਬਈ ਇੰਡੀਅਨਸ ਨੂੰ ਪਲੇਆਫ਼ ਚ ਪੁੱਜਣ ਲਈ ਹੁਣ ਅਗਲੇ ਮੁਕਾਬਲੇ ਚ ਜਿੱਤ ਦਰਜ ਕਰਨ ਤਕ ਉਡੀਕ ਕਰਨੀ ਹੋਵੇਗੀ।
ਕੋਲਕਾਤਾ ਨਾਈਟ ਰਾਈਡਰਸ ਨੇ ਮੈਚ ਚ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ਚ 2 ਵਿਕੇਟਾਂ ਤੇ 232 ਰਨ ਬਣਾਏ। ਕੋਲਕਾਤਾ ਲਈ ਆਂਦਰੇ ਰਸੇਲ ਨੈ 40 ਗੇਂਦਾਂ ਚ ਨਾਬਾਦ 80 ਰਨ, ਸ਼ੁਭਮਨ ਗਿੱਲ ਨੇ 45 ਗੇਂਦਾਂ ਚ 76 ਰਨ ਅਤੇ ਕ੍ਰਿਸ ਲਿਨਨੇ 29 ਗੇਂਦਾਂ ਚ 54 ਰਨ ਬਣਾਏ।
ਮੁੰਬਈ ਇੰਡੀਅਨ ਵਲੋਂ ਰਾਹੁਲ ਚਾਹਰ ਅਤੇ ਹਾਰਦਿਕ ਪਾਂਡਿਆ ਦੇ ਹੱਥ 1-1 ਸਫ਼ਲਤਾ ਲਗੀ।
.