ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​IPL 2019: ਚੇਨਈ ਨੇ ਕੋਲਕਾਤਾ ਨੂੰ 7 ਵਿਕੇਟਾਂ ਨਾਲ ਹਰਾਇਆ

​​​​​​​IPL 2019: ਕੋਲਕਾਤਾ ਨੇ ਚੇਨਈ ਨੂੰ ਜਿੱਤ ਲਈ ਦਿੱਤਾ 109 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 12ਵੇਂ ਸੰਸਕਰਣ ਵਿੱਚ ਅੱਜ ਐੱਮਏ ਚਿਦੰਬਰਮ ਸਟੇਡੀਅਮ ਵਿਖੇ ਚੇਨਈ ਸੁਪਰ–ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਚੇਨਈ ਨੇ ਅੱਜ ਕੋਲਕਾਤਾ ਨੂੰ 7 ਵਿਕੇਟਾਂ ਨਾਲ ਹਰਾ ਦਿੱਤਾ। ਚੇਨਈ ਦੇ 3 ਖਿਡਾਰੀ ਆਊਟ ਹੋਏ ਸਨ ਤੇ ਉਸ ਨੇ ਜਿੱਤ ਲਈ 109 ਦੌੜਾਂ ਬਣਾਉਣੀਆਂ ਸਨ ਪਰ ਚੇਨਈ ਨੇ ਜੇਤੂ ਸ਼ਾਟ ਵਿੱਚ ਚੌਕਾ ਜੜ ਕੇ 111 ਦੌੜਾਂ ਬਣਾ ਦਿੱਤੀਆਂ ਤੇ ਇੰਝ ਮੈਚ ਜਿੱਤ ਲਿਆ। ਹਾਲੇ ਮੈਚ ਦੇ ਕੁੱਲ 20 ਓਵਰਾਂ ਵਿੱਚੋਂ 16 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ।

 

 

ਇਸ ਤੋਂ ਪਹਿਲਾਂ ਕੋਲਕਾਤਾ ਨੇ ਚੇਨਈ ਵਿਰੁੱਧ ਖੇਡਦਿਆਂ 9 ਵਿਕੇਟਾਂ ਉੱਤੇ 108 ਦੌੜਾਂ ਬਣਾਈਆਂ ਤੇ ਇੰਝ ਚੇਨਈ ਨੂੰ ਜਿੱਤ ਲਈ 109 ਦੌੜਾਂ ਦਾ ਟੀਚਾ ਮਿਲਿਆ ਸੀ।

 

 

ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਆਂਦਰੇ ਰੱਸੇਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ ਤੇ ਉਹ ਆਊਟ ਵੀ ਨਹੀਂ ਹੋਏ। ਸੁਪਰ–ਕਿੰਗਜ਼ ਵੱਲੋਂ ਦੀਪਕ ਚਾਹਰ ਨੇ ਤਿੰਨ, ਜਦ ਕਿ ਹਰਭਜਨ ਸਿੰਘ ਤੇ ਇਮਰਾਨ ਤਾਹਿਰ ਨੇ ਦੋ–ਦੋ ਵਿਕੇਟਾਂ ਲਈਆਂ।

 

 

ਕੋਲਕਾਤਾ ਨਾਈਟ ਰਾਈਡਰਜ਼ ਦਾ ਸਕੋਰ 19 ਓਵਰਾਂ ਵਿੱਚ 9 ਵਿਕੇਟਾਂ ਦੇ ਨੁਕਸਾਨ ਉੱਤੇ 93 ਦੌੜਾਂ ਸੀ। ਆਂਦਰੇ ਰੱਸੇਲ 36 ਦੌੜਾਂ ਬਣਾ ਕੇ ਖੇਡ ਰਹੇ ਸਨ। ਕੋਲਕਾਤਾ ਨਾਈਟ ਰਾਈਡਰਜ਼ ਦਾ ਸਕੋਰ 18 ਓਵਰਾਂ ਵਿੱਚ 9 ਵਿਕੇਟਾਂ ਦੇ ਨੁਕਸਾਨ ਉੱਤੇ 87 ਦੌੜਾਂ ਸੀ। ਆਂਦਰੇ ਰੱਸੇਲ 30 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਉਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦਾ ਸਕੋਰ 17 ਓਵਰਾਂ ਵਿੱਚ 9 ਵਿਕੇਟਾਂ ਦੇ ਨੁਕਸਾਨ ਨਾਲ 79 ਦੌੜਾਂ ਸੀ। ਆਂਦਰੇ ਰੱਸੇਲ ਨੇ 23 ਦੌੜਾਂ ਬਣਾ ਲਈਆਂ ਹੋਈਆਂ ਸਨ। ਕੋਲਕਾਤਾ ਨਾਈਟ ਰਾਈਡਰਜ਼ ਨੂੰ 9ਵਾਂ ਝਟਕਾ ਲੱਗਾ। ਰਵਿੰਦਰ ਜਡੇਜਾ ਦੀ ਗੇਂਦ ਉੱਤੇ ਹਰਭਜਨ ਸਿੰਘ ਨੇ ਪ੍ਰਸਿੱਧ ਕ੍ਰਿਸ਼ਨਾ ਦਾ ਕੈਚ ਲਿਆ। ਪ੍ਰਸਿੱਧ ਬਿਨਾ ਖਾਤਾ ਖੋਲ੍ਹਿਆਂ ਪੈਵੇਲੀਅਨ ਪਰਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Kolkata gave Chennai target of 109 runs to win